21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਸੀ ਗੁਜਰਾਂ ਨੇੜੇ ਵਾਪਰੇ ਹਾਦਸੇ 'ਚ ਇਕ ਦੀ ਮੌਤ

ਅਜੀਤ ਡੈਸਕ 18-02-2026
ਸ੍ਰੀ ਚਮਕੌਰ ਸਾਹਿਬ, 17 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ ਤੇ ਪਿੰਡ ਬਸੀ ਗੁੱਜਰਾਂ ਨੇੜੇ ਬਣ ਰਹੇ ਨਵੇਂ ਪੁੱਲ ਨਜਦੀਕ ਇਕ ਤੇਜ ਰਫਤਾਰ ਕਾਰ ਚਾਲਕ ਵਲੋਂ ਮੋਟਰਸਾਈਕਲ ਨੂੰ ਮਾਰੀ ਜਬਰਦਸਤ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ, ਜਦਿਕਿ ਕਾਰ ਚਾਲਕ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ | ਮਿ੍ਤਕ ਮੋਟਰਸਾਈਕਲ ਦੀ ਸਨਾਖਤ ਸੰਨੀ ਸਿੰਘ ਪੁੱਤਰ ਚਮਨ ਸਿੰਘ ਨੇੜੇ ਗੁਰਦੁਆਰਾ ਗੜ੍ਹੀ ਸਾਹਿਬ ਮੁੱਹਲਾ ਅਰਾਂਈਵਾੜਾ ਵਜੋ ਹੋਈ | ਇਸ ਸਬੰਧੀ ਫਰਾਰ ਨਾ ਮਾਲੂਮ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਅਨੁਸਾਰ ਮਿ੍ਤਕ ਦੇ ਭਣੋਈਏ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਚਾਹਲਾਂ (ਨੇੜੇ ਸਮਰਾਲਾ) ਵਿਖੇ ਸਿਵਰਾਤਰੀ ਦੇ ਮੇਲੇ ਤੇ ਜੁਤੀਆਂ ਦੀ ਆਰਜੀ ਦੁਕਾਨ ਲਗਾ ਕੇ ਵਾਪਿਸ ਆਪੋ ਆਪਣੇ ਵਹੀਕਲਾਂ ਤੇ ਵਾਪਿਸ ਸ੍ਰੀ ਚਮਕੋਰ ਸਾਹਿਬ ਆ ਰਹੇ ਸਨ ਕਿ ਉਕਤ ਥਾਂ ਤੇ ਇਕ ਵਾਹਨ ਨੂੰ ਕਰਾਸ ਕਰਦਿਆਂ ਉਕਤ ਕਾਰ ਨੇ ਤੇਜ ਰਫਤਾਰੀ ਗਲਤ ਦਿਸ਼ਾ ਵਿਚ ਆ ਕੇ ਉਸ ਦੇ ਸਾਲੇ ਸਾੰਨੀ ਸਿੰਘ ਦੇ ਮੋਟਰ ਸਾਈਕਲ ਨੂੰ ਜਬਰਦਸਤ ਟੱਕਰ ਮਾਰੀ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ, ਉਸ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ | ਪੁਲਿਸ ਨੇ ਮੌਕੇ ਤੋਂ ਕਾਰ ਨੰਬਰ ਪੀ. ਬੀ. 03 ਬੀ. ਐੱਮ. 1663 (ਸਵਿਫਟ) ਨੂੰ ਆਪਣੇ ਕਬਜੇ ਵਿਚ ਲੈ ਕੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਦੋਸ਼ੀ ਕਾਰ ਚਾਲਕ ਅਜੇ ਫਰਾਰ ਹੈ |

ਪਿਛਲੀ ਖ਼ਬਰ ਪੀ. ਐੱਸ. ਈ. ਬੀ. ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ <br/> ਅਗਲੀ ਖ਼ਬਰ ਪਾਵਰਕਾਮ ਸਰਕਲ ਰੋਪੜ ਦੇ ਪੈਨਸ਼ਨਰਾਂ ਵਲੋਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਨਵੈਨਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।