ਨੂਰਪੁਰ ਬੇਦੀ, 29 ਜਨਵਰੀ (ਵਿੰਦਰਪਾਲ ਝਾਂਡੀਆਂ)-ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ 'ਚ ਸਰਗਰਮ ਰਹੇ ਬਜ਼ੁਰਗ ਟਕਸਾਲੀ ਸੀਨੀਅਰ ਆਗੂ, ਪਿੰਡ ਮਾਧੋਪੁਰ ਦੇ ਸਾਬਕਾ ਸਰਪੰਚ ਤੇ ਪੰਥ ਪ੍ਰਸਿੱਧ ਢਾਡੀ ਗਿਆਨੀ ਨਿਰੰਜਣ ਸਿੰਘ ਮਾਧੋਪੁਰ (88) ਜੋ ਕਿ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ | ਨਾਮਵਰ ਕਿਸਾਨ ਪਰਿਵਾਰ, 'ਚ ਜਨਮੇ ਗਿਆਨੀ ਨਿਰੰਜਣ ਸਿੰਘ ਮਾਧੋਪੁਰ ਇਕ ਵਾਰ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਮੀਤ ਪ੍ਰਧਾਨ ਅਤੇ 10 ਸਾਲ ਪਿੰਡ ਦੇ ਸਰਪੰਚ ਰਹਿ ਚੁੱਕੇ ਸਨ | ਉਨਾਂ ਨੂੰ ਇਕ ਪੰਥ ਪ੍ਰਸਿੱਧ ਨਾਮਵਰ ਢਾਡੀ ਮਾਧੋਪੁਰੀ ਵੱਜੋ ਜਾਣਿਆ ਜਾਂਦਾ ਸੀ | ਉਨਾਂ ਨੇ ਪਿੰਡ ਦੇ ਗੁਰੂ ਘਰ ਦੀ ਲੰਬਾ ਸਮਾਂ ਨਿਸ਼ਕਾਮ, ਸਮਰਪਿਤ ਭਾਵਨਾ ਨਾਲ ਸੇਵਾ ਕੀਤੀ | ਉਨਾਂ ਨੇ ਆਪਣਾ ਸਾਰਾ ਜੀਵਨ ਧਾਰਮਿਕ ਕਾਰਜਾਂ, ਪਾਰਟੀ ਤੇ ਸਮਾਜ ਸੇਵਾ ਦੇ ਲੇਖੇ ਲਾਇਆ | ਉਨਾਂ ਦਾ ਅੰਤਿਮ ਸੰਸਕਾਰ ਪਿੰਡ ਮਾਧੋਪੁਰ ਦੀ ਸ਼ਮਸ਼ਾਨਘਾਟ 'ਤੇ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਕੁਲਦੀਪ ਸਿੰਘ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਦਿਖਾਈ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਉਨਾਂ ਦੇ ਪਾਰਥਿਕ ਸਰੀਰ ਤੇ ਸਤਿਕਾਰ ਸਹਿਤ ਲੋਈ ਪਾਈ ਗਈ | ਇਨ੍ਹਾਂ ਤੋ ਇਲਾਵਾ ਅੰਤਿਮ ਯਾਤਰਾ 'ਚ ਅਕਾਲੀ ਦਲ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸਾਬਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਅÏਲਖ, ਬਾਬਾ ਬਲਦੇਵ ਸਿੰਘ ਅਬਿਆਣਾ, ਗੁਰਦੀਪ ਸਿੰਘ ਬਟਾਰਲਾ, ਦਲਜੀਤ ਸਿੰਘ ਰਾਏਪੁਰ, ਸਤਨਾਮ ਸਿੰਘ ਝੱਜ, ਧਰਮ ਚੰਦ ਟੱਪਰੀਆ, ਦੇਵ ਸਿੰਘ ਖਟਾਣਾ, ਰਾਣਾ ਜਸਵੀਰ ਸਿੰਘ, ਪ੍ਰਲਾਦ ਸਿੰਘ ਪਾਲੀ, ਸਰਪੰਚ ਧਰਮਪਾਲ, ਸ਼ਿਵ ਕੁਮਾਰ ਸੋਨੀ, ਕਰਮ ਸਿੰਘ ਨਾਗਰਾ, ਸੁਖਦੇਵ ਸਿੰਘ ਟਿਵਾਣਾ, ਰਣਜੀਤ ਸਿੰਘ ਰਾਜੂ, ਸੁਖਵਿੰਦਰ ਸਿੰਘ, ਬਿੱਕਰ ਸਿੰਘ, ਸੂਬੇਦਾਰ ਸੰਤੋਖ ਸਿੰਘ ਆਦਿ ਸਮੇਤ ਹੋਰ ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਕਾਫ਼ੀ ਗਿਣਤੀ 'ਚ ਲੋਕ ਤੇ ਰਿਸ਼ਤੇਦਾਰ ਸ਼ਾਮਲ ਸਨ |