14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਸੰਤ ਪੰਚਮੀ 'ਤੇ ਚਾਈਨਾ ਡੋਰ ਨੇ ਲਿਆ ਖ਼ੌਫਨਾਕ ਰੂਪ, ਰੂਪਨਗਰ ਦਾ ਗੁਰਅੰਸ਼ ਸਿੰਘ ਵਾਲ-ਵਾਲ ਬਚਿਆ, ਗਰਦਨ 'ਤੇ ਲੱਗੇ 5 ਟਾਂਕੇ <br/>

ਅਜੀਤ ਡੈਸਕ 28-01-2026
ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਬਸੰਤ ਪੰਚਮੀ ਦੇ ਦਿਨ ਚਾਈਨਾ ਡੋਰ ਨਾਲ ਇੱਕ ਹੋਰ ਵੱਡਾ ਹਾਦਸਾ ਵਾਪਰਿਆ, ਜਦੋਂ +1 ਦੇ ਵਿਦਿਆਰਥੀ ਗੁਰਅੰਸ਼ ਸਿੰਘ, ਪੁੱਤਰ ਓਾਕਾਰ ਸਿੰਘ, ਪੋਤਾ ਤਰਸੇਮ ਸਿੰਘ ਠੇਕੇਦਾਰ, ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਨੇੜੇ ਨੇਤਾ ਜੀ ਸਕੂਲ ਕੋਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਕਾਤਲ ਚਾਈਨਾ ਡੋਰ ਉਸਦੇ ਗਲੇ 'ਚ ਫਸ ਗਈ | ਤੇਜ਼ ਡੋਰ ਨੇ ਗਲਾ ਚੀਰ ਦਿਤਾ ਪਰ ਜਾਨ ਵਾਲ-ਵਾਲ ਬਚ ਗਈ ਅਤੇ ਉਸਦੇ ਗਲੇ 'ਤੇ ਕਈ ਟਾਂਕੇ ਲੱਗੇ, ਉਸਨੂੰ ਤੁਰੰਤ ਸਰਕਾਰੀ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ ਗਿਆ | ਜਥੇਦਾਰ ਜਰਨੈਲ ਸਿੰਘ ਔਲਖ, ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨੇ ਇਸ ਘਟਨਾ 'ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਪੂਰੇ ਪੰਜਾਬ ਵਿਚ ਚਾਈਨਾ ਡੋਰ ਮਨੁੱਖੀ ਜਾਨਾਂ ਲਈ ਖਤਰਾ ਬਣੀ ਹੋਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸਰਕਾਰ ਚਿੱਟੇ ਨਸ਼ੇ ਅਤੇ ਗੈਂਗਸਟਰਵਾਦ 'ਤੇ ਕਾਰਵਾਈ ਦੀ ਗੱਲ ਕਰਦੀ ਹੈ, ਓਥੇ ਚਾਈਨਾ ਡੋਰ 'ਤੇ ਨਾਕਾਮੀ ਸਪਸ਼ਟ ਦਿਖਾਈ ਦਿੰਦੀ ਹੈ, ਕਿਉਂਕਿ ਪੁਲਿਸ ਚਾਹੇ ਤਾਂ ਕੁੱਝ ਘੰਟਿਆਂ ਵਿਚ ਇਸਨੂੰ ਪੂਰੀ ਤਰ੍ਹਾਂ ਬੰਦ ਕਰਵਾ ਸਕਦੀ ਹੈ | ਜਥੇਦਾਰ ਔਲਖ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਇਸਦੇ ਪ੍ਰਯੋਗ 'ਤੇ ਤੁਰੰਤ ਅਤੇ ਸਭ ਤੋਂ ਸਖ਼ਤ ਕਾਨੂੰਨੀ ਪਾਬੰਦੀ ਲਗਾਈ ਜਾਵੇ ਤਾਂ ਜੋ ਅਜਿਹੀਆਂ ਬੇਮਤਲਬ ਜਾਨਾਂ ਜਾਂ ਜ਼ਖ਼ਮੀ ਹੋਣ ਵਾਲੀਆਂ ਘਟਨਾਵਾਂ ਰੋਕੀਆਂ ਜਾ ਸਕਣ |

ਪਿਛਲੀ ਖ਼ਬਰ ਸੈਣੀ ਮਹਾਂ ਸਭਾ (ਰਜਿ:) ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਲੈਕ. ਅਮਰ ਜੋਤੀ ਸੂਦ ਨੂੰ ਮਿਲਿਆ ਸਰਬੋਤਮ ਨੋਡਲ ਅਫ਼ਸਰ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।