14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਲੈਕ. ਅਮਰ ਜੋਤੀ ਸੂਦ ਨੂੰ ਮਿਲਿਆ ਸਰਬੋਤਮ ਨੋਡਲ ਅਫ਼ਸਰ ਐਵਾਰਡ <br/>

ਅਜੀਤ ਡੈਸਕ 28-01-2026
ਭਰਤਗੜ੍ਹ, 27 ਜਨਵਰੀ (ਜਸਬੀਰ ਸਿੰਘ ਬਾਵਾ)-ਸਥਾਨਕ ਪੀ. ਐੱਮ. ਸ੍ਰੀ ਸਰਕਾਰੀ ਸੀ. ਸੈ. ਸਕੂਲ 'ਚ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਵਜੋਂ ਸੇਵਾਵਾਂ ਦੇ ਰਹੇ ਸ੍ਰੀਮਤੀ ਅਮਰ ਜੋਤੀ ਸੂਦ ਨੂੰ ਕੌਮੀ ਵੋਟਰ ਦਿਵਸ ਮੌਕੇ ਪ੍ਰਸ਼ਾਸਨ ਵਲੋਂ ਸਰਵੋਤਮ ਨੋਡਲ ਅਫ਼ਸਰ ਐਵਾਰਡ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਰੂਪਨਗਰ 'ਚ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਨੇ ਸੌਂਪਦਿਆਂ ਕਿਹਾ ਕਿ ਪਿਛਲੇ ਕੁੱਝ ਵਰਿ੍ਹਆਂ ਤੋਂ ਇਸ ਖੇਤਰ 'ਚ ਬਤੌਰ ਨੋਡਲ ਅਧਿਕਾਰੀ ਵਜੋਂ ਨਿਭਾਈਆਂ ਸੇਵਾਵਾਂ ਬਦੌਲਤ ਤੁਸੀਂ ਇਸ ਖ਼ਿਤਾਬ ਦੇ ਹੱਕਦਾਰ ਬਣੇ ਹੋ, ਭਵਿੱਖ 'ਚ ਵੀ ਵਧੀਆ ਕਾਰਗੁਜ਼ਾਰੀ ਦਿਖਾਉਗੇ | ਉਕਤ ਖ਼ਿਤਾਬ ਪ੍ਰਾਪਤੀ 'ਤੇ ਸਕੂਲ ਮੁਖੀ ਰਮੇਸ਼ ਕੁਮਾਰ ਸਮੇਤ ਸਮੂਹ ਅਧਿਆਪਕਾਂ ਨੇ ਇਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਲੈਕ. ਸੂਦ ਅਧਿਆਪਨ ਕਿੱਤੇ ਵਜੋਂ ਸਬੰਧਿਤ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਪ੍ਰਤੀ ਵਿੱਦਿਅਕ ਤਾਲੀਮ ਦੇਣ ਦੇ ਨਾਲ-ਨਾਲ ਸਵੀਪ ਸਬੰਧੀ ਮਿਸਾਲ ਕੰਮ ਕਰ ਰਹੇ ਸਨ, ਕੌਮੀ ਵੋਟਰ ਦਿਵਸ 'ਤੇ ਸਰਵੋਤਮ ਖ਼ਿਤਾਬ ਮਿਲਣਾ ਮਾਣਮੱਤੀ ਪ੍ਰਾਪਤੀ ਹੈ |

ਪਿਛਲੀ ਖ਼ਬਰ ਬਸੰਤ ਪੰਚਮੀ 'ਤੇ ਚਾਈਨਾ ਡੋਰ ਨੇ ਲਿਆ ਖ਼ੌਫਨਾਕ ਰੂਪ, ਰੂਪਨਗਰ ਦਾ ਗੁਰਅੰਸ਼ ਸਿੰਘ ਵਾਲ-ਵਾਲ ਬਚਿਆ, ਗਰਦਨ 'ਤੇ ਲੱਗੇ 5 ਟ... ਅਗਲੀ ਖ਼ਬਰ ਅਕਾਲੀ ਆਗੂ ਕੁਲਵੰਤ ਸਿੰਘ ਸਰਪੰਚ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।