ਨੂਰਪੁਰ ਬੇਦੀ, 20 ਜਨਵਰੀ (ਵਿੰਦਰਪਾਲ ਝਾਂਡੀਆਂ)-ਪਿੰਡ ਨੌਧੇਮਾਜਰਾ ਦੇ ਗੁਰਦੁਆਰਾ ਧੰਨ-ਧੰਨ ਬਾਬਾ ਜਵਾਹਰ ਸਿੰਘ ਜੀ ਸ੍ਰੀ ਝੰਡਾ ਜੀ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਹੋਏ ਸਲਾਨਾ ਜੋੜ ਮੇਲੇ ਦੇ ਸਮਾਗਮ ਦੌਰਾਨ ਸੇਵਾ ਕਰਨ ਵਾਲੇ ਸੇਵਾਦਾਰਾਂ ਅਤੇ ਖ਼ੂਨਦਾਨ ਕੈਂਪ ਦੌਰਾਨ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਸਟਾਫ਼ ਅਤੇ ਖ਼ੂਨਦਾਨੀ ਸੇਵਾਦਾਰਾਂ ਦਾ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਵਲੋਂ ਸਨਮਾਨ ਕੀਤਾ ਗਿਆ | ਇਸ ਦੌਰਾਨ ਸੇਵਾਦਾਰਾਂ ਸਮੇਤ ਅਤੇ ਲਗਾਏ ਖ਼ੂਨਦਾਨ ਕੈਂਪ ਦੌਰਾਨ ਟੀਮ ਦੇ ਇੰਚਾਰਜ ਬਖ਼ਤਾਵਰ ਰਾਣਾ 'ਤੇ ਸਟਾਫ਼ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਮਣਕੂ ਤੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਵਲੋਂ ਸਿਰੋਪਾਓ ਅਤੇ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਰਾਮ ਕੁਮਾਰ ਮਣਕੂ, ਬਾਬਾ ਸੁੱਚਾ ਸਿੰਘ ਨੇ ਕਿਹਾ ਮਾਨਵਤਾ ਦੀ ਸੇਵਾ ਲਈ ਖ਼ੂਨਦਾਨ ਤੇ ਸਿਹਤ ਕੈਂਪ ਜੋੜ-ਮੇਲੇ ਦੌਰਾਨ ਲਗਾਉਣੇ ਹਮੇਸ਼ਾ ਹੀ ਜਾਰੀ ਰੱਖੇ ਜਾਣਗੇ | ਉਨਾਂ ਨੇ ਸਿਹਤ ਜਾਂਚ ਕੈਂਪ ਲਗਾਉਣ ਲਈ ਸੰਸਥਾ ਇਨਸਾਨੀਅਤ ਪਹਿਲਾ ਦਾ ਅਤੇ ਸਮਾਗਮ ਨੂੰ ਸਫਲਤਾਪੂਰਵਕ ਨਪੇਰੇ ਚੜ੍ਹਾਉਣ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਭੋਗੀਪੁਰ, ਗੁਰਚਰਨ ਸਿੰਘ ਕੰਦੋਲਾ, ਅਮਰਜੀਤ ਸਿੰਘ ਸੱਤਾ, ਗੱਗੀ ਗਰੇਵਾਲ, ਜੈਲੀ ਸੈਣੀ, ਬਲਜੀਤ ਸਿੰਘ, ਵਿੰਦਰ ਧਮਾਣਾ ਤੇ ਹਰਮਨ ਜਵੰਧਾ ਆਦਿ ਹਾਜ਼ਰ ਸਨ |