21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਾਹਿਤ ਸਭਾ ਪ੍ਰਗਤੀਸ਼ੀਲ ਲੇਖਕ ਸੰਤੋਖ ਸਿੰਘ ਧੀਰ ਦਾ ਜਨਮ ਦਿਨ ਮਨਾਏਗੀ <br/>

ਅਜੀਤ ਡੈਸਕ 21-01-2026
ਬੇਲਾ, 20 ਜਨਵਰੀ (ਮਨਜੀਤ ਸਿੰਘ ਸੈਣੀ)-ਸਾਹਿਤ ਸਭਾ ਬਹਿਰਾਮਪੁਰ ਬੇਟ ਨੇ ਪੰਜਾਬੀ ਦੇ ਪ੍ਰਗਤੀਸ਼ੀਲ ਲੇਖਕ ਮਰਹੂਮ ਸ. ਸੰਤੋਖ ਸਿੰਘ ਧੀਰ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ | ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਹਰਨਾਮ ਸਿੰਘ ਡੱਲਾ, ਰਘਬੀਰ ਸਿੰਘ ਮਹਿਰਮ, ਭਾਰਤ ਭੂਸ਼ਨ, ਗੁਰਮੇਲ ਸਿੰਘ, ਦਰਸ਼ਨ ਸਿੰਘ, ਸੁਰਿੰਦਰਪਾਲ ਸਿੰਘ, ਸੰਤੋਖ ਸਿੰਘ ਕੰਧੋਲਾ, ਸੁਰਿੰਦਰ ਸਿੰਘ ਕੰਗ, ਰਾਣਾ ਮਨਮੋਹਨ ਸਿੰਘ, ਬੇਬੀ ਰੱਜੀ, ਬਲਜੀਤ ਸਿੰਘ, ਮਾਸਟਰ ਮਨਦੀਪ ਸਿੰਘ, ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਮਰਿੰਦਰ ਸਿੰਘ ਸੋਹਲ ਅਤੇ ਅਜੈ ਰਾਣਾ ਨੇ ਭਾਗ ਲਿਆ | ਲੇਖਕਾਂ ਵਲੋਂ ਪੜੀਆਂ ਗਈਆਂ ਪੁਸਤਕਾਂ ਦੀ ਸਮੀਖਿਆ ਵਿਚ ਭਾਗ ਲੈਂਦਿਆ ਕੁਲਵਿੰਦਰ ਨੇ ਸੰਤਵੀਰ ਦੇ ਨਾਵਲ 'ਕਾਲੇ ਦੌਰ ਦੀ ਕਾਤਰ' ਬਾਰੇ ਗੱਲਬਾਤ ਕੀਤੀ, ਦਰਸ਼ਨ ਸਿੰਘ ਨੇ ਲੋਹੜੀ ਤਿਉਹਾਰ ਦੇ ਨਾਇਕ ਦੁੱਲਾ ਭੱਟੀ ਦੀ ਲੋਕ ਕਥਾ ਬਾਰੇ ਚਾਨਣਾ ਪਾਇਆ | ਸੰਤੋਖ ਸਿੰਘ ਸੋਖਾ ਨੇ ਚਮਕੌਰ ਦੀ ਗੜ੍ਹੀ ਦੀ ਜੰਗ ਬਾਰੇ ਲੇਖ ਅਤੇ ਹਰਨਾਮ ਸਿੰਘ ਡੱਲਾ ਨੇ ਜਸਬੀਰ ਮੰਡ ਦੇ ਨਾਵਲ 'ਆਖਰੀ ਬਾਬੇ' ਬਾਰੇ ਖੁਲ੍ਹ ਕੇ ਗੱਲਬਾਤ ਕੀਤੀ | ਇਸ ਸਮੇਂ ਡਾਕਟਰ ਤੇਜਪਾਲ ਸਿੰਘ ਕੰਗ ਨੇ ਸਭਾ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਨ੍ਹਾਂ ਦੇ ਪਿਤਾ ਸਵਰਗੀ ਡਾਕਟਰ ਹਰਭਜਨ ਸਿੰਘ ਕੰਗ ਦੀ ਯਾਦ ਵਿਚ ਨਾਮਵਰ ਸਾਹਿਤਕਾਰਾਂ ਨੂੰ ਪੁਰਸਕਾਰ ਦੇਣ ਲਈ ਸਭਾ ਨੂੰ ਮਾਲੀ ਸਾਲਾਨਾਂ ਮਦਦ ਸ਼ੁਰੂ ਕਰੇਗੀ | ਮਾਸਟਰ ਮਨਦੀਪ ਸਿੰਘ ਰਾਮਪੁਰੀ ਨੇ ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਹੋਈ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਉਹ ਪਹਿਲੀ ਵਾਰ ਸਭਾ ਦੀ ਮੀਟਿੰਗ ਵਿਚ ਆਏ ਹਨ, ਹਾਜ਼ਰ ਸਾਹਿਤਕਾਰਾਂ ਵਲੋਂ ਕੀਤੀ ਜਾ ਰਹੀ ਪੁਸਤਕ ਸਮੀਖਿਆ ਦੀ ਸ਼ਲਾਘਾ ਕਰਨੀ ਬਣਦੀ ਹੈ | ਸਭਾ ਦੇ ਕੰਪਲੈਕਸ ਵਿਚ ਸੰਤੋਖ ਸਿੰਘ ਧੀਰ ਦੇ ਜਨਮ ਦਿਨ ਮੌਕੇ 15 ਫਰਵਰੀ ਨੂੰ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਦੁਆਰਾ ਭੋਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ <b... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਤੇ ਰਾਜਨੀਤੀ ਕਰ ਰਹੇ ਹਨ ਮੁੱਖ ਮੰਤਰੀ- ਬਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।