ਭਰਤਗੜ੍ਹ, 20 ਜਨਵਰੀ (ਜਸਬੀਰ ਸਿੰਘ ਬਾਵਾ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਬੜਾ ਪਿੰਡ, ਭਰਤਗੜ੍ਹ ਅਤੇ ਅਵਾਨਕੋਟ 'ਚ ਵੱਖ-ਵੱਖ ਰੈਲੀਆਂ ਦੌਰਾਨ ਮਗਨਰੇਗਾ ਕਾਮਿਆਂ ਨੂੰ ਕੇਂਦਰ ਸਰਕਾਰ ਵਲੋਂ ਉਕਤ ਯੋਜਨਾਵਾਂ 'ਚ ਕੀਤੇ ਜਾ ਰਹੇ ਬਦਲਾਅ ਅਤੇ ਜ਼ਰੂਰੀ ਮਸਲਿਆਂ ਬਾਰੇ ਜਾਗਰੂਕ ਕੀਤਾ | ਇਸੇ ਦੌਰਾਨ ਮੈਂਬਰ ਸੰਮਤੀ ਬਲਵਿੰਦਰ ਕੌਰ, ਗੁਰਨਾਮ ਸਿੰਘ ਸੈਣੀ, ਗੁਰਮੇਲ ਸਿੰਘ ਖ਼ਾਲਸਾ, ਕਾਂਗਰਸੀ ਨੁਮਾਇੰਦੇ ਤਰਸੇਮ ਸਿੰਘ ਮੰਗੂਵਾਲ, ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਇਨ੍ਹਾਂ ਕਾਮਿਆਂ ਦੇ ਹੱਕਾਂ ਪ੍ਰਤੀ ਉਤਸ਼ਾਹਿਤ ਕੀਤਾ | ਇਸ ਦੌਰਾਨ ਚੌਧਰੀ ਚਰਨਜੀਤ ਸਿੰਘ, ਚੌਧਰੀ ਸੁੱਚਾ ਸਿੰਘ, ਚੌਧਰੀ ਰਾਮ ਕਿਸ਼ਨ, ਸਾ: ਸਰਪੰਚ ਰਣਜੀਤ ਸਿੰਘ ਅਵਾਨਕੋਟ, ਗੁਰਨਾਮ ਸਿੰਘ ਝੱਜ, ਫ਼ੌਜੀ ਅਜਮੇਰ ਸਿੰਘ, ਵਾਈਸ ਚੇਅਰਮੈਨ ਬਲਵੀਰ ਸਿੰਘ ਭੱਟੀ, ਡਾ. ਪਰਮਜੀਤ ਸਿੰਘ ਬੇਲੀ, ਸਾ.ਸਰਪੰਚ ਮੋਹਣ ਸਿੰਘ ਭੁੱਲਰ, ਅਜੈਬ ਸਿੰਘ ਬੜਾ ਪਿੰਡ, ਮੰਗਤ ਰਾਮ, ਨਿਰਮਲ ਸਿੰਘ ਕਕਰਾਲਾ ਸਮੇਤ ਬੜਾ ਪਿੰਡ, ਸਰਸਾ ਨੰਗਲ ਅਤੇ ਭਰਤਗੜ੍ਹ ਸੰਮਤੀ ਜ਼ੋਨਾਂ 'ਚ ਸ਼ਾਮਿਲ ਪਿੰਡਾਂ ਦੇ ਮਗਨਰੇਗਾ ਕਾਮੇ ਮੌਜੂਦ ਸਨ |