24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰਕਾਰੀ ਹਾਈ ਸਕੂਲ ਵਿਚ ਸਦਭਾਵਨਾ ਦਿਵਸ ’ਤੇ ਸੈਮੀਨਾਰ ਕਰਵਾਇਆ

ਜ਼ੀਰਾ, 23 ਅਗਸਤ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਐਨ. ਜੀ.

ਅਜੀਤ ਡੈਸਕ 24-08-2026
ਜ਼ੀਰਾ, 23 ਅਗਸਤ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵਲੋਂ ਨੇੜਲੇ ਪਿੰਡ ਲਹਿਰਾ ਰੋਹੀ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਸਦਭਾਵਨਾ ਦਿਵਸ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸੈਮੀਨਾਰ ਵਿਚ ਸੰਸਥਾ ਦੇ ਪ੍ਰਧਾਨ ਰਿਟਾਇਰ ਲੈਕਚਰਾਰ ਨਰਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦੇ ਨਿਰੰਤਰ ਵਿਕਾਸ ਲਈ ਫਿਰਕੂ ਸਦਭਾਵਨਾ ਨੂੰ ਬਣਾਈ ਰੱਖਣਾ ਬਹੁਤ ਜਰੂਰੀ ਹੈ। ਅਖੀਰ ਵਿਚ ਵਿਦਿਆਰਥੀਆਂ ਨੂੰ ਸਦਭਾਵਨਾ ਬਣਾਈ ਰੱਖਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਸਕੂਲ ਸਟਾਫ ਵਿਚ ਗੁਰਮੀਤ ਸਿੰਘ ,ਮੰਜੂ ਬਾਲਾ, ਸੀਮਾ ਰਾਣੀ, ਮਨਪ੍ਰੀਤ ਕੌਰ, ਰਵਨੀਤ ਕੌਰ, ਸਿਮਰਨਜੀਤ ਕੌਰ, ਪਿੰਕੀ ਰਾਣੀ ਆਦਿ ਹਾਜ਼ਰ ਸਨ। ਇਸ ਦੌਰਾਨ ਮੁੱਖ ਅਧਿਆਪਕਾ ਰਜਿੰਦਰ ਕੌਰ ਵਲੋਂ ਐਨ.ਜੀ.ਓ ਕਮੇਟੀ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਜ਼ੋਨ ਪੱਧਰੀ ਕਬੱਡੀ ਮੁਕਾਬਲਿਆਂ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਮੇਹਰ ਸਿੰਘ ਵਾਲਿਆਂ ਦੇ ਖਿਡਾਰੀਆਂ ਨੇ ਮਾਰੀਆਂ... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਵਿਚ ਸਦਭਾਵਨਾ ਦਿਵਸ ’ਤੇ ਸੈਮੀਨਾਰ ਕਰਵਾਇਆ ਪਿੰਡ ਪੰਡੋਰੀ ਖੱਤਰੀਆਂ ਦਾ ਸਾਬਕਾ ਸਰਪੰਚ ਕਾਂਗਰਸ ਪਾਰਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।