ਪਿੰਡ ਰੱਲੀ ਦੀ ਲੜਕੀ ਲਾਪਤਾ ਹੋਣ ਦੇ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਥਾਣਾ ਸਦਰ ਅੱਗੇ ਧਰਨਾ
ਬੁਢਲਾਡਾ 22 ਨਵੰਬਰ (ਸੁਨੀਲ ਮਨਚੰਦਾ)- ਪਿੰਡ ਰੱਲੀ ਦੇ ਲੋਕਾਂ ਨੇ ਲੜਕੀ ਦੇ ਲਾਪਤਾ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸਥਾਨਕ ਥਾਣਾ ਸਦਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਜਗਮੇਲ ਸਿੰਘ ਰੱਲੀ ਦੀ ਰਿਸ਼ਤੇਦਾਰ ਵਜੋਂ ਰਹਿੰਦੀ ਲੜਕੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਕਾਲਜ ’ਚ ਛੱਡ ਕੇ ਗਿਆ ਸੀ ਅਤੇ ਜਦੋਂ ਵਾਪਸੀ ਮੌਕੇ ਉਸ ਨੂੰ ਲੈਣ ਆਇਆ ਤਾਂ ਉਹ ਲਾਪਤਾ ਸੀ।
ਅਜੀਤ ਡੈਸਕ
23-11-2026