ਮਾਨਸਾ, 23 ਅਕਤੂਬਰ (ਸ.ਰਿ.)- 66 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ 11 ਕੇ.ਵੀ. ਕਾਲਜ ਰੋਡ ਫੀਡਰ ਮਾਨਸਾ ਦੀ ਜ਼ਰੂਰੀ ਮੁਰੰਮਤ ਕਾਰਨ 24 ਅਕਤੂਬਰ ਨੂੰ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇੰਜ ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਅਰਧ-ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਨਹਿਰੂ ਕਾਲਜ, ਨਿਧਾਨ ਨਗਰ, ਕੇਸਰ ਵਕੀਲ ਵਾਲੀ ਗਲੀ ਦਾ ਕੁਝ ਖੇਤਰ, ਬਾਰੂ ਮੱਲ ਦੇ ਕੰਡੇ ਕੋਲ ਤੱਕ ਦੇ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।