ਦੁਕਾਨਦਾਰ ਦੀ ਕੁੱਟਮਾਰ ਦੇ ਦੋਸ਼ੀ ਗ੍ਰਿਫ਼ਤਾਰ ਨਾ ਹੋਣ ’ਤੇ ਥਾਣੇ ਅੱਗੇ ਧਰਨਾ ਲਗਾਇਆ
ਬਰੇਟਾ, 8 ਅਕਤੂਬਰ (ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ)- ਬੀਤੀ 20 ਅਗਸਤ ਨੂੰ ਪਿੰਡ ਕੁੱਲਰੀਆਂ ਵਿਖੇ ਮੋਬਾਈਲ ਫੋਨਾਂ ਦੀ ਦੁਕਾਨ ਕਰ ਰਹੇ ਹਰਬੰਸ ਸਿੰਘ ਵਾਸੀ ਜੁਗਲਾਣ ਦੀ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਤੋਂ ਨਾਰਾਜ਼ ਪੀੜਤ ਪਰਿਵਾਰ ਨੇ ਦੂਜੀ ਵਾਰ ਵੱਖ-ਵੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਰੇਟਾ ਥਾਣੇ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ।
ਬਰੇਟਾ ਥਾਣੇ ਅੱਗੇ ਧਰਨੇ ’ਤੇ ਬੈਠੇ ਪਿੰਡ ਕੁੱਲਰੀਆਂ ਦੇ ਵਾਸੀ ਅਤੇ ਜਥੇਬੰਦੀਆਂ ਦੇ ਆਗੂ। ਤਸਵੀਰ : ਪਾਲ ਸਿੰਘ ਮੰਡੇਰ
09-10-2026