09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਨਾਜ ਮੰਡੀ ਬੋਹਾ ’ਚ ਝੋਨੇ ਦੀ ਖ਼ਰੀਦ ਚੇਅਰਮੈਨ ਰਣਜੀਤ ਸਿੰਘ ਨੇ ਸ਼ੁਰੂ ਕਰਵਾਈ

ਬੋਹਾ, 8 ਅਕਤੂਬਰ (ਰਮੇਸ਼ ਤਾਂਗੜੀ)- ਸਥਾਨਕ ਮਾਰਕਿਟ ਕਮੇਟੀ ਵਿਖੇ ਝੋਨੇ ਦੀ ਖ਼ਰੀਦ ਚੇਅਰਮੈਨ ਰਣਜੀਤ ਸਿੰਘ ਫ਼ਰੀਦਕੇ ਨੇ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀ ’ਚ 100 ਟਨ ਦੇ ਕਰੀਬ ਝੋਨਾ ਆਇਆ ਹੋਇਆ ਹੈ, ਜਿਸ ’ਚ ਕੇਵਲ 10 ਟਨ ਹੀ ਸਹੀ ਪਾਇਆ ਗਿਆ।

ਅਜੀਤ ਡੈਸਕ 09-10-2026
ਬੋਹਾ, 8 ਅਕਤੂਬਰ (ਰਮੇਸ਼ ਤਾਂਗੜੀ)- ਸਥਾਨਕ ਮਾਰਕਿਟ ਕਮੇਟੀ ਵਿਖੇ ਝੋਨੇ ਦੀ ਖ਼ਰੀਦ ਚੇਅਰਮੈਨ ਰਣਜੀਤ ਸਿੰਘ ਫ਼ਰੀਦਕੇ ਨੇ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀ ’ਚ 100 ਟਨ ਦੇ ਕਰੀਬ ਝੋਨਾ ਆਇਆ ਹੋਇਆ ਹੈ, ਜਿਸ ’ਚ ਕੇਵਲ 10 ਟਨ ਹੀ ਸਹੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਝੋਨਾ ਕਈ ਕਈ ਦਿਨ ਮੰਡੀ ’ਚ ਪਿਆ ਰਹਿੰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਵੀ ਝੋਨੇ ਦੀ ਰਾਖੀ ਲਈ ਮੰਡੀ ’ਚ ਬੈਠਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੌਸਮ ਸਿਲਾ ਹੋਣ ਕਾਰਨ ਝੋਨੇ ਦੇ ਸੁੱਕਣ ਦੀ ਰਫ਼ਤਾਰ ਹੌਲੀ ਹੋ ਗਈ ਹੈ ਅਤੇ ਦੂਜੇ ਪਾਸੇ ਖੇਤਰ ’ਚ ਵੱਡੇ ਪੱਧਰ ’ਤੇ ਝੋਨਾ ਹਾਲੇ ਗਿੱਲਾ ਹੀ ਖੜ੍ਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਖ਼ਰੀਦ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬੀਲਾ ਸਿੰਘ ਹਾਕਮਵਾਲਾ, ਜਗਨ ਨਾਥ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ ਮੰਗਲਾ, ਦੀਨਾ ਨਾਥ, ਭਗਵੰਤ ਰਾਏ, ਹਰਿੰਦਰ ਸਿੰਘ, ਕੁਲਵੰਤ ਸਿੰਘ ਆਦਿ ਤੋਂ ਇਲਾਵਾ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ ਕਾਲਜ ਬਠਿੰਡਾ ਨੇ ‘ਖੇਤਰੀ ਯੁਵਕ ਅਤੇ ਲੋਕ ਮੇਲੇ’ ’ਚ ਓਵਰਆਲ ਦੂਜੀ ਟਰਾਫ਼ੀ ਜਿੱਤੀ ਅਗਲੀ ਖ਼ਬਰ ਰਮੇਸ਼ ਕੁਮਾਰ ਖਿਆਲਾ ਨੇ ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।