ਮਾਨਸਾ, 8 ਅਕਤੂਬਰ (ਸ.ਰਿ.)- ਮਿਊਂਸੀਪਲ ਵਰਕਰਜ਼ ਯੂਨੀਅਨ ਦਾ ਇੱਕ ਵਫ਼ਦ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸਰਦੂਲਗੜ੍ਹ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਪੂਨਮ ਸਿੰਘ ਨੂੰ ਮਿਲਿਆ। ਉਨ੍ਹਾਂ ਏ.ਡੀ.ਸੀ. ਨੂੰ ਮੰਗਾਂ ਸੰਬੰਧੀ ਪੱਤਰ ਦਿੰਦਿਆਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਬਕਾਇਆ ਤਨਖ਼ਾਹਾਂ ਜਾਰੀ ਕੀਤੀਆਂ ਜਾਣ ਅਤੇ ਪੀ.ਐੱਫ. ਦੇ ਨਾਲ ਹੀ ਸੇਵਾਮੁਕਤ ਕਰਮਚਾਰੀਆਂ ਦਾ ਬਕਾਇਆ ਏਰੀਅਰ ਤੁਰੰਤ ਬਹਾਲ ਕੀਤਾ ਜਾਵੇ। ਯੂਨੀਅਨ ਨੇ ਸਪਸ਼ਟ ਕੀਤਾ ਕਿ ਜੇਕਰ ਮੰਗਾਂ ’ਤੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਵਫ਼ਦ ’ਚ ਸੂਬਾ ਸਰਪ੍ਰਸਤ ਜਨਕ ਰਾਜ ਮਾਨਸਾ, ਜ਼ਿਲ੍ਹਾ ਸਕੱਤਰ ਪਵਨ ਕੁਮਾਰ ਮਾਨਸਾ, ਸੂਬਾ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਸਰਦੂਲਗੜ੍ਹ, ਰਾਮ ਸਿੰਘ ਭੀਖੀ, ਸੁਖਪਾਲ ਸਿੰਘ ਮਾਨਸਾ, ਜਗਦੀਸ਼ ਸਿੰਘ ਭੀਖੀ ਆਦਿ ਸ਼ਾਮਿਲ ਸਨ।