ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਭੀਖੀ ਦੀ ਮੀਟਿੰਗ ਹੋਈ
ਭੀਖੀ, 1 ਅਕਤੂਬਰ (ਬਲਕਾਰ ਸਿੰਘ ਸਹੋਤਾ)- ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਦੀ ਮੀਟਿੰਗ ਮੰਡਲ ਪ੍ਰਧਾਨ ਜੋਨੀ ਸ਼ੇਰਪੁਰੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਕਰਵਾਏ ਜਾਣ ਵਾਲੇ ਜਾਗਰਣ ਦੀ ਤਰੀਕ ਸੰਬੰਧੀ ਵਿਚਾਰ-ਵਟਾਂਦਰਾ ਕਰ ਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 14 ਨਵੰਬਰ ਨੂੰ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਜਾਗਰਣ ਕਰਵਾਇਆ ਜਾਵੇਗਾ।
ਅਜੀਤ ਡੈਸਕ
02-10-2026