02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਿੱਟੀ ਦੀਆਂ ਭਰੀਆਂ ਟਰਾਲੀਆਂ ਸ਼ਹਿਰੀਆਂ ਲਈ ਬਣੀਆਂ ਮੁਸੀਬਤ

ਬਰੇਟਾ, 1 ਅਕਤੂਬਰ (ਪਾਲ ਸਿੰਘ ਮੰਡੇਰ)- ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਦਿਨ-ਰਾਤ ਲੰਘ ਰਹੀਆਂ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ। ਬਿਨਾਂ ਢਕੇ ਹੋਏ ਇਨ੍ਹਾਂ ਵਾਹਨਾਂ ਤੋਂ ਸੜਕਾਂ ’ਤੇ ਮਿੱਟੀ ਡਿਗਦੀ ਰਹਿੰਦੀ ਹੈ, ਜਿਸ ਨਾਲ ਚਾਰੇ ਪਾਸੇ ਧੂੜ ਦੇ ਗ਼ੁਬਾਰ ਉੱਠਦੇ ਹਨ।

ਅਜੀਤ ਡੈਸਕ 02-10-2026
ਬਰੇਟਾ, 1 ਅਕਤੂਬਰ (ਪਾਲ ਸਿੰਘ ਮੰਡੇਰ)- ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਦਿਨ-ਰਾਤ ਲੰਘ ਰਹੀਆਂ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ। ਬਿਨਾਂ ਢਕੇ ਹੋਏ ਇਨ੍ਹਾਂ ਵਾਹਨਾਂ ਤੋਂ ਸੜਕਾਂ ’ਤੇ ਮਿੱਟੀ ਡਿਗਦੀ ਰਹਿੰਦੀ ਹੈ, ਜਿਸ ਨਾਲ ਚਾਰੇ ਪਾਸੇ ਧੂੜ ਦੇ ਗ਼ੁਬਾਰ ਉੱਠਦੇ ਹਨ। ਲੋਕਾਂ ਅਨੁਸਾਰ ਧੂੜ ਕਾਰਨ ਸਾਹ ਦੇ ਮਰੀਜ਼ਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਖ਼ਾਸ ਤੌਰ ’ਤੇ ਦਿੱਕਤ ਆ ਰਹੀ ਹੈ। ਅੱਖਾਂ ’ਚ ਜਲਨ, ਖੰਘ ਅਤੇ ਐਲਰਜੀ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਨ ਭਰ ਦੁਕਾਨਾਂ ’ਚ ਧੂੜ ਜੰਮੀ ਰਹਿੰਦੀ ਹੈ, ਜਿਸ ਨਾਲ ਸਾਮਾਨ ਖ਼ਰਾਬ ਹੁੰਦਾ ਹੈ ਅਤੇ ਗਾਹਕ ਵੀ ਘਟ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ’ਤੇ ਡਿੱਗੀ ਮਿੱਟੀ ਬਰਸਾਤ ਦੌਰਾਨ ਚਿੱਕੜ ਬਣ ਜਾਂਦੀ ਹੈ, ਜਿਸ ਕਾਰਨ ਦੋ-ਪਹੀਆ ਵਾਹਨ ਚਾਲਕਾਂ ਦੇ ਫਿਸਲਣ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਥਾਵਾਂ ’ਤੇ ਓਵਰਲੋਡ ਟਰਾਲੀਆਂ ਤੇਜ਼ ਰਫ਼ਤਾਰ ਨਾਲ ਚੱਲਦੀਆਂ ਹਨ, ਜਿਸ ਕਰ ਕੇ ਪੈਦਲ ਯਾਤਰੀਆਂ ਦੀ ਜਾਨ ਨੂੰ ਵੀ ਖ਼ਤਰਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਟਰੈਫ਼ਿਕ ਪੁਲਿਸ ਤੋਂ ਮੰਗ ਕੀਤੀ ਕਿ ਮਿੱਟੀ ਢੋਣ ਵਾਲੇ ਵਾਹਨਾਂ ਲਈ ਤਰਪਾਲ ਨਾਲ ਢੱਕਣਾ ਲਾਜ਼ਮੀ ਕਰ ਕੇ ਓਵਰਲੋਡਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭੀੜ-ਭਾੜ ਵਾਲੇ ਸਮੇਂ ਦੌਰਾਨ ਸ਼ਹਿਰ ’ਚ ਇਨ੍ਹਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਜਾਵੇ।
ਪਿਛਲੀ ਖ਼ਬਰ ਰੋਟਰੀ ਕਲੱਬ ਮਾਨਸਾ ਰੋਇਲ ਨੇ ਵਿਸ਼ਵ ਦਿਲ ਦਿਵਸ ਮਨਾਇਆ ਅਗਲੀ ਖ਼ਬਰ ਕਿਸਾਨ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਸੁਚੱਜੇ ਪ੍ਰਬੰਧਨ ਅਪਣਾਉਣ- ਡਿਪਟੀ ਕਮਿਸ਼ਨਰ 3 ਮੋਬਾਈਲ ਵੈਨਾਂ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।