28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਖ਼ੂਨਦਾਨ ਨਾਲ ਮਿਲਦੀ ਹੈ ਅਨੋਖੀ ਮਾਨਸਿਕ ਸੰਤੁਸ਼ਟੀ - ਪ੍ਰੇਮ ਅਰੋੜਾ

ਭੀਖੀ, 27 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਬਾਬਾ ਸੁੱਚਾ ਸਿੰਘ ਯਾਦਗਾਰੀ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਦੌਰਾਨ ਲਗਾਏ ਕੈਂਪ ਮੌਕੇ 30 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਉਦਘਾਟਨ ਸ਼੍ਰੋਮਣੀ ਅਕਾਲੀ ਦੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕੀਤਾ।

ਅਜੀਤ ਡੈਸਕ 28-09-2026
ਭੀਖੀ, 27 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਬਾਬਾ ਸੁੱਚਾ ਸਿੰਘ ਯਾਦਗਾਰੀ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਦੌਰਾਨ ਲਗਾਏ ਕੈਂਪ ਮੌਕੇ 30 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਉਦਘਾਟਨ ਸ਼੍ਰੋਮਣੀ ਅਕਾਲੀ ਦੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਮੈਡੀਕਲ ਸਾਇੰਸ ਅਥਾਹ ਤਰੱਕੀ ਕਰ ਗਈ ਹੈ ਪ੍ਰੰਤੂ ਹਾਲੇ ਤੱਕ ਵਿਗਿਆਨ ਮਸਨੂਈ ਖ਼ੂਨ ਦੀ ਉਤਪਤੀ ਕਰਨ ’ਚ ਸਫਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਨ ਦਾਨ ਹੈ ਜੋ ਦੁਰਘਟਨਾਵਾਂ ਦੇ ਸ਼ਿਕਾਰ ਵਿਅਕਤੀਆਂ, ਆਪ੍ਰੇਸ਼ਨਾਂ ਅਤੇ ਘਾਤਕ ਬਿਮਾਰੀਆਂ ਦੌਰਾਨ ਕਿਸੇ ਵਿਅਕਤੀ ਵਲੋਂ ਦਿੱਤਾ ਖ਼ੂਨ ਮਨੁੱਖੀ ਜਾਨ ਨੂੰ ਹੀ ਨਹੀਂ ਬਚਾਉਂਦਾ ਬਲਕਿ ਪ੍ਰਭਾਵਿਤ ਵਿਅਕਤੀ ਦੇ ਪਰਿਵਾਰ ਲਈ ਵੀ ਵੱਡਾ ਵਰਦਾਨ ਹੁੰਦਾ ਹੈ। ਕੈਂਪ ਦੌਰਾਨ 30 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਗਗਨਦੀਪ ਸਿੰਘ, ਸਾਬਕਾ ਕਾਨੂੰਨਗੋ ਮਿੱਠਾ ਸਿੰਘ, ਕਰਮਜੀਤ ਕੌਰ ਸਮਾਓਂ, ਗੋਲੋ ਕੌਰ, ਨਿਰਮਲ ਸਿੰਘ ਸਮਾਓਂ, ਜਗਮੀਤ ਸਿੰਘ, ਜਗਦੀਪ ਸਿੰਘ, ਗੁਰਲਾਲ ਸਿੰਘ, ਗੁਰਜੀਤ ਸਿੰਘ ਲਾਲਿਆਂਵਾਲੀ, ਬਾਬਾ ਗੋਰਾ ਸਿੰਘ ਸਮਾਓਂ, ਕੁਲਸ਼ੇਰ ਸਿੰਘ ਰੂਬਲ, ਐਡਵੋਕੇਟ ਉਂਕਾਰ ਸਿੰਘ ਮਿੱਤਲ, ਕੁਲਵੰਤ ਸਿੰਘ ਹੀਰੋਂ ਆਦਿ ਹਾਜ਼ਰ।
ਪਿਛਲੀ ਖ਼ਬਰ ਸਮਾਲ ਸਕੇਲ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਦੀ ਇਕੱਤਰਤਾ ਅਗਲੀ ਖ਼ਬਰ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।