ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਅੱਜ ਕਰੀਬ ਸੌ ਕਰੋੜ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਜਾਵੇਗੀ ਮਨਜ਼ੂਰੀ
ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ, ਜਿਸ ਦੌਰਾਨ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਲਗਭਗ ਸੌ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਦੌਰਾਨ ਸ਼ਹਿਰ ਦੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਝੀਲ ਨੰਬਰ 1 ’ਤੇ 5 ਮਿਲੀਅਨ ਗੈਲਨ ਡੇਲੀ ਸਮਰੱਥਾ ਵਾਲਾ ਨਵਾਂ ਵਾਟਰ ਟਰੀਟਮੈਂਟ ਪਲਾਂਟ ਸਥਾਪਿਤ ਕਰਨ, ਧੋਬੀਆਣਾ ਬਸਤੀ ਦੀ ਮੁੱਖ ਸੀਵਰੇਜ ਲਾਈਨ ਅਤੇ ਗਲੀਆਂ ਵਿਚ ਸੀਵਰੇਜ ਪਾਉਣ, ਸੰਤਪੁਰਾ ਰੋਡ ਰੇਲਵੇ ਅੰਡਰਬ੍ਰਿਜ ’ਤੇ ਸ਼ੈੱਡ ਨਿਰਮਾਣ, ਅਮਰਪੁਰਾ ਬਸਤੀ ਵਿਚ ਸਟ੍ਰੀਟ ਲਾਈਟਾਂ ਲਈ ਨਵੇਂ ਬਿਜਲੀ ਕੁਨੈਕਸ਼ਨ ਅਤੇ ਲੋਡ ਮਨਜ਼ੂਰ ਕਰਵਾਉਣ, ਸੜਕਾਂ ਤੇ ਇੰਟਰਲਾਕਿੰਗ ਟਾਈਲਾਂ ਦੀ ਮੁਰੰਮਤ, ਮੈਕੇਨਾਈਜ਼ਡ ਰੋਡ ਸਵੀਪਿੰਗ ਲਈ ਖ਼ਰਚੇ ਨੂੰ ਮਨਜ਼ੂਰੀ ਦੇਣ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਇਨਸੋਰਸ ਕਰਨ ਅਤੇ ਬਠਿੰਡਾ ਤੇ ਕੈਨੇਡਾ ਦੇ ਵਿਚਕਾਰ ‘ਸਿਸਟਰ ਸਿਟੀ’ ਸਬੰਧ ਸਥਾਪਿਤ ਕਰਨ ਦੇ ਮਹੱਤਵਪੂਰਨ ਪ੍ਰਸਤਾਵ ਉੱਪਰ ਹਾਊਸ ਵਲੋਂ ਚਰਚਾ ਕਰਨ ਉਪਰੰਤ ਉਕਤ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਐ
ਐਸ਼ਮੀਨ ਪਿਤਾ : ਗੁਰਸੰਤ ਪ੍ਰਤਾਪ ਮਾਤਾ : ਰੁਪਿੰਦਰ ਕੌਰ ਵਾਸੀ : ਬਾਵਾ ਕਾਲੋਨੀ, ਸ੍ਰੀ ਮੁਕਤਸਰ ਸਾਹਿਬ
25-09-2026
ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ, ਜਿਸ ਦੌਰਾਨ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਲਗਭਗ ਸੌ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਦੌਰਾਨ ਸ਼ਹਿਰ ਦੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਝੀਲ ਨੰਬਰ 1 ’ਤੇ 5 ਮਿਲੀਅਨ ਗੈਲਨ ਡੇਲੀ ਸਮਰੱਥਾ ਵਾਲਾ ਨਵਾਂ ਵਾਟਰ ਟਰੀਟਮੈਂਟ ਪਲਾਂਟ ਸਥਾਪਿਤ ਕਰਨ, ਧੋਬੀਆਣਾ ਬਸਤੀ ਦੀ ਮੁੱਖ ਸੀਵਰੇਜ ਲਾਈਨ ਅਤੇ ਗਲੀਆਂ ਵਿਚ ਸੀਵਰੇਜ ਪਾਉਣ, ਸੰਤਪੁਰਾ ਰੋਡ ਰੇਲਵੇ ਅੰਡਰਬ੍ਰਿਜ ’ਤੇ ਸ਼ੈੱਡ ਨਿਰਮਾਣ, ਅਮਰਪੁਰਾ ਬਸਤੀ ਵਿਚ ਸਟ੍ਰੀਟ ਲਾਈਟਾਂ ਲਈ ਨਵੇਂ ਬਿਜਲੀ ਕੁਨੈਕਸ਼ਨ ਅਤੇ ਲੋਡ ਮਨਜ਼ੂਰ ਕਰਵਾਉਣ, ਸੜਕਾਂ ਤੇ ਇੰਟਰਲਾਕਿੰਗ ਟਾਈਲਾਂ ਦੀ ਮੁਰੰਮਤ, ਮੈਕੇਨਾਈਜ਼ਡ ਰੋਡ ਸਵੀਪਿੰਗ ਲਈ ਖ਼ਰਚੇ ਨੂੰ ਮਨਜ਼ੂਰੀ ਦੇਣ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਇਨਸੋਰਸ ਕਰਨ ਅਤੇ ਬਠਿੰਡਾ ਤੇ ਕੈਨੇਡਾ ਦੇ ਵਿਚਕਾਰ ‘ਸਿਸਟਰ ਸਿਟੀ’ ਸਬੰਧ ਸਥਾਪਿਤ ਕਰਨ ਦੇ ਮਹੱਤਵਪੂਰਨ ਪ੍ਰਸਤਾਵ ਉੱਪਰ ਹਾਊਸ ਵਲੋਂ ਚਰਚਾ ਕਰਨ ਉਪਰੰਤ ਉਕਤ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰੀ ਦੇ ਵਿਕਾਸ ਨਾਲ ਜੁੜੇ ਹੋਰ ਵੱਖ- ਵੱਖ ਮਸਲੇ ਵੀ ਜਨਰਲ ਹਾਊਸ ਦੌਰਾਨ ਵਿਚਾਰੇ ਜਾਣਗੇ।