10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੁਰਾਤਨ ਹਾਥੀ ਵਾਲਾ ਮੰਦਰ ’ਚੋਂ ਸ੍ਰੀ ਹਨੂੰਮਾਨ ਦੀ ਮੂਰਤੀ ’ਤੇ ਸੁਸ਼ੋਭਿਤ ਚਾਂਦੀ ਦਾ ਮੁਕਟ ਚੋਰੀ

ਬਠਿੰਡਾ, 9 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਵਿਚ ਚੋਰਾਂ ਖੂਬ ਬੋਲਬਾਲਾ ਹੈ, ਜਿਸ ਕਾਰਨ ਆਮ ਸ਼ਹਿਰੀ ਅਤੇ ਦੁਕਾਨਦਾਰ ਪੂਰੀ ਤਰ੍ਹਾਂ ਸਹਿਮੇ ਹੋਏ ਹਨ। ਅਜੇ ਬਠਿੰਡਾ ਦੀ ਗੋਲ ਡਿੱਗੀ ਨੇੜੇ ਸਥਿਤ ਜਲ ਘਰ ਕੋਲ ਬਣੀ ਮੋਬਾਈਲ ਮਾਰਕੀਟ ਦੀਆਂ ਛੱਤਾਂ ਤੋਂ ਵੱਡੀ ਗਿਣਤੀ ਏ.

ਅਜੀਤ ਡੈਸਕ 10-09-2026
ਬਠਿੰਡਾ, 9 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਵਿਚ ਚੋਰਾਂ ਖੂਬ ਬੋਲਬਾਲਾ ਹੈ, ਜਿਸ ਕਾਰਨ ਆਮ ਸ਼ਹਿਰੀ ਅਤੇ ਦੁਕਾਨਦਾਰ ਪੂਰੀ ਤਰ੍ਹਾਂ ਸਹਿਮੇ ਹੋਏ ਹਨ। ਅਜੇ ਬਠਿੰਡਾ ਦੀ ਗੋਲ ਡਿੱਗੀ ਨੇੜੇ ਸਥਿਤ ਜਲ ਘਰ ਕੋਲ ਬਣੀ ਮੋਬਾਈਲ ਮਾਰਕੀਟ ਦੀਆਂ ਛੱਤਾਂ ਤੋਂ ਵੱਡੀ ਗਿਣਤੀ ਏ.ਸੀ. ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਹੋਣ ਦਾ ਮਾਮਲਾ ਸੁਲਝਿਆ ਨਹੀਂ ਕਿ ਹੁਣ ਇਸੇ ਮਾਰਕੀਟ ਦੇ ਐਨ ਨੇੜੇ ਸਥਿਤ ਪੁਰਾਤਨ ਹਾਥੀ ਵਾਲਾ ਮੰਦਿਰ ਵਿਚ ਸਥਾਪਿਤ ਸ੍ਰੀ ਹਨੂੰਮਾਨ ਮਹਾਰਾਜ ਦੀ ਮੂਰਤੀ ਉੱਪਰ ਸੁਸ਼ੋਭਿਤ ਚਾਂਦੀ ਦਾ ਮੁਕਟ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਦਿਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਮੰਦਿਰ ਦੀ ਪ੍ਰਬੰਧਕੀ ਸੰਸਥਾ ਸ੍ਰੀ ਸਨਾਤਨ ਧਰਮ ਸਭਾ ਬਠਿੰਡਾ ਦੇ ਉੱਪ-ਪ੍ਰਧਾਨ ਕੇ.ਕੇ. ਅਗਰਵਾਲ ਨੇ ਦੱਸਿਆ ਕਿ ਹਾਥੀ ਵਾਲਾ ਮੰਦਿਰ ਵਿਚ ਸ੍ਰੀ ਹਨੂੰਮਾਨ ਜੀ ਦੀ ਮੂਰਤੀ ’ਤੇ ਉਨ੍ਹਾਂ ਦੇ ਸਿਰ ਉੱਪਰ ਚਾਂਦੀ ਦਾ ਤਿੰਨ ਤੋਲਿਆਂ ਦਾ ਮੁਕਟ ਸਜਾਇਆ ਗਿਆ ਸੀ, ਜਿਸ ਨੂੰ ਕੋਈ ਅਣਪਛਾਤੇ ਚੋਰ ਚੋਰੀ ਕਰਕੇ ਲੈ ਕੇ ਗਏ ਹਨ। ਇਸ ਦਾ ਪਤਾ ਲੱਗਦਿਆਂ ਹੀ ਸੰਸਥਾ ਵਲੋਂ ਤੁਰੰਤ ਸਬੰਧਿਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁੱਜੀ ਪੁਲਿਸ ਵਲੋਂ ਮੰਦਿਰ ਦੇ ਸੀ.ਸੀ.ਟੀ.ਵੀ. ਕੈਮਰੇ ਦਾ ਰਿਕਾਰਡ ਲਿਆ ਗਿਆ ਹੈ, ਜਿਸ ਵਿਚ ਦੋ ਸ਼ੱਕੀ ਨੌਜਵਾਨ ਮੰਦਿਰ ਵਿਚ ਦਾਖਲ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਪਵਿੱਤਰ ਮੁਕਟ ਦੀ ਭਰਪਾਈ ਕਰਵਾਈ ਜਾਵੇ। ਕੇ.ਕੇ. ਅਗਰਵਾਲ ਨੇ ਕਿਹਾ ਕਿ ਚੋਰਾਂ ਦੀ ਮਾਨਸਿਕ ਇਸ ਹੱਦ ਤੱਕ ਨਿੱਘਰ ਚੁੱਕੀ ਹੈ ਕਿ ਉਹ ਹੁਣ ਧਾਰਮਿਕ ਸੰਸਥਾਵਾਂ ਨੂੰ ਵੀ ਨਿਸ਼ਾਨ ਬਣਾਉਣ ਲੱਗੇ ਹਨ। ਇਸ ਸੰਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਦਾ ਕਹਿਣਾ ਸੀ ਘਟਨਾ ਮੰਦਿਰ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ, ਜਿਸ ਦੇ ਆਧਾਰ ’ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਡਾ. ਗੁਰਪ੍ਰੀਤ ਕੌਰ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਮਿਲਣ ’ਤੇ ਸਕੂਲ ਵਿਖੇ ਸਨਮਾਨ ਸਮਾਗਮ ਅਗਲੀ ਖ਼ਬਰ ਜੇਕਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਤੇ ਮੌਕੇ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।