04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਵਿਦਿਆਰਥਣ ਨੇ ਇਸਰੋ ਕੇਂਦਰ ਦਾ ਕੀਤਾ ਵਿੱਦਿਅਕ ਦੌਰਾ

ਭੀਖੀ, 3 ਸਤੰਬਰ (ਬਲਕਾਰ ਸਿੰਘ ਸਹੋਤਾ)- ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਪੂਨਾ ਵਲੋਂ ਮਈ ਮਹੀਨੇ ਕਰਵਾਏ ਗਏ ਆਨਲਾਈਨ ਕੈਂਪ ਦੌਰਾਨ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਯਸ਼ਿਕਾ ਦੀ ਹੋਈ ਚੋਣ ਉਪਰੰਤ ਉਸ ਨੇ ਫਿਊਚਰ ਸਾਇੰਸ ਚੈਂਪਸ-2026 ਤਹਿਤ ਇਸਰੋ ਕੇਂਦਰ ਅਹਿਮਦਾਬਾਦ ਦਾ ਵਿੱਦਿਅਕ ਦੌਰਾ ਕੀਤਾ । ਇਸ 7 ਰੋਜ਼ਾ ਕੈਪ ’ਚ ਵਿਦਿਆਰਥੀਆਂ ਨੂੰ ਵਿਗਿਆਨ, ਪੁਲਾੜ, ਤਕਨਾਲੋਜੀ, ਇਤਿਹਾਸ, ਉਦਯੋਗ ਤੇ ਕੁਦਰਤ ਆਧਾਰਿਤ ਵੱਖ-ਵੱਖ ਵਿਸ਼ਿਆਂ ’ਤੇ ਉਚੇਚਾ ਚਾਨਣਾ ਪਾਇਆ ਗਿਆ।

ਇਸਰੋ ਅਹਿਮਦਾਬਾਦ ਵਿਖੇ ਫਿਊਚਰ ਸਾਇੰਸ ਕੈਂਪ-2026 ’ਚ ਭਾਗ ਲੈਣ ਮੌਕੇ ਵਿਦਿਆਰਥਣ ਯਸ਼ਿਕਾ। ਅਜੀਤ ਤਸਵੀਰ 04-09-2026
ਭੀਖੀ, 3 ਸਤੰਬਰ (ਬਲਕਾਰ ਸਿੰਘ ਸਹੋਤਾ)- ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਪੂਨਾ ਵਲੋਂ ਮਈ ਮਹੀਨੇ ਕਰਵਾਏ ਗਏ ਆਨਲਾਈਨ ਕੈਂਪ ਦੌਰਾਨ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਯਸ਼ਿਕਾ ਦੀ ਹੋਈ ਚੋਣ ਉਪਰੰਤ ਉਸ ਨੇ ਫਿਊਚਰ ਸਾਇੰਸ ਚੈਂਪਸ-2026 ਤਹਿਤ ਇਸਰੋ ਕੇਂਦਰ ਅਹਿਮਦਾਬਾਦ ਦਾ ਵਿੱਦਿਅਕ ਦੌਰਾ ਕੀਤਾ । ਇਸ 7 ਰੋਜ਼ਾ ਕੈਪ ’ਚ ਵਿਦਿਆਰਥੀਆਂ ਨੂੰ ਵਿਗਿਆਨ, ਪੁਲਾੜ, ਤਕਨਾਲੋਜੀ, ਇਤਿਹਾਸ, ਉਦਯੋਗ ਤੇ ਕੁਦਰਤ ਆਧਾਰਿਤ ਵੱਖ-ਵੱਖ ਵਿਸ਼ਿਆਂ ’ਤੇ ਉਚੇਚਾ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੂੰ ਸਾਇੰਸ ਸਿਟੀ ਅਹਿਮਦਾਬਾਦ ਅਤੇ ਇਸਰੋ ਅਹਿਮਦਾਬਾਦ ਦੀ ਵਿਸ਼ੇਸ਼ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਇਸਰੋ ਅਹਿਮਦਾਬਾਦ ਵਿਖੇ ਵਿਦਿਆਰਥੀਆਂ ਨੂੰ ਪ੍ਰਸ਼ਨ-ਉੱਤਰ ਸੈਸ਼ਨਾਂ ਦੇ ਨਾਲ-ਨਾਲ ਪੁਲਾੜ ਵਿਗਿਆਨ, ਸੈਟੇਲਾਇਟਸ਼, ਭੂਗੋਲ ਵਿਗਿਆਨ ਗੈਲਰੀ, ਰੈਬੋਟਿਕ ਗੈਲਰੀ, ਜਲ ਜੀਵ ਗੈਲਰੀ ਸਮੇਤ ਵੱਖ-ਵੱਖ ਗਤੀਵਿਧੀਆਂ ਪ੍ਰਤੀ ਉੱਤਮਤਾ ਨਾਲ ਸਮਝਾਇਆ ਗਿਆ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਗਗਨਦੀਪ ਪਰਾਸ਼ਰ ਨੇ ਵਿਦਿਆਰਥਣ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਵਿੱਦਿਅਕ ਦੌਰਾ ਵਿਦਿਆਰਥਣ ਲਈ ਗਿਆਨ ਵਰਧਕ, ਰੋਮਾਂਚਕ ਤੇ ਯਾਦਗਾਰ, ਅਨੁਭਵ ਭਰਪੂਰ ਰਿਹਾ।
ਪਿਛਲੀ ਖ਼ਬਰ ਰਣਜੋਧ ਸਿੰਘ ਤੇ ਸ਼ਰਨਜੀਤ ਕੌਰ ਰੌਇਲ ਕਾਲਜ ਦੇ ਮਿਸਟਰ ਫਰੈਸ਼ਰ ਤੇ ਮਿਸਿਜ਼ ਫਰੈਸ਼ਰ ਬਣੇ ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਵਲੋਂ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।