04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ਼ਹਿਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰੇ ਸੂਬਾ ਸਰਕਾਰ- ਦਾਤੇਵਾਸ

ਬੁਢਲਾਡਾ , 3 ਸਤੰਬਰ ( ਸਵਰਨ ਸਿੰਘ ਰਾਹੀ )- ਕੇਂਦਰ ਸਰਕਾਰ ਵਲੋਂ ਸ਼ਹਿਰਾਂ ਨੂੰ ਸਾਫ਼ - ਸੁਥਰਾ ਅਤੇ ਵਿਕਸਤ ਬਣਾਉਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਗਰਾਂਟਾਂ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਕੇ ਸਿਆਸੀ ਵਾਹ - ਵਾਹ ਖੱਟੀ ਜਾ ਰਹੀ ਹੈ । ਇਹ ਦੋਸ਼ ਭਾਜਪਾ ਦੇ ਸੀਨੀਅਰ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਗੱਲਬਾਤ ਦੌਰਾਨ ਲਗਾਏ ।

ਅਜੀਤ ਡੈਸਕ 04-09-2026
ਬੁਢਲਾਡਾ , 3 ਸਤੰਬਰ ( ਸਵਰਨ ਸਿੰਘ ਰਾਹੀ )- ਕੇਂਦਰ ਸਰਕਾਰ ਵਲੋਂ ਸ਼ਹਿਰਾਂ ਨੂੰ ਸਾਫ਼ - ਸੁਥਰਾ ਅਤੇ ਵਿਕਸਤ ਬਣਾਉਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਗਰਾਂਟਾਂ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਕੇ ਸਿਆਸੀ ਵਾਹ - ਵਾਹ ਖੱਟੀ ਜਾ ਰਹੀ ਹੈ । ਇਹ ਦੋਸ਼ ਭਾਜਪਾ ਦੇ ਸੀਨੀਅਰ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਗੱਲਬਾਤ ਦੌਰਾਨ ਲਗਾਏ । ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਤੋਂ ਸ਼ਹਿਰਾਂ ਦੇ ਲੋਕ ਗੰਦਗੀ , ਸੀਵਰੇਜ ਦੀ ਸਮੱਸਿਆ , ਨਾਲੀਆਂ ਦੇ ਗੰਦੇ ਪਾਣੀ ਅਤੇ ਖਸਤਾ ਹਾਲ ਸੜਕਾਂ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ । ਕਈ ਥਾਵਾਂ ’ ਤੇ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ ’ ਤੇ ਖੜ੍ਹਾ ਰਹਿੰਦਾ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਦਾਤੇਵਾਸ ਨੇ ਕਿਹਾ ਕਿ ਹੁਣ ਜੇਕਰ ਵਿਭਾਗ ਵੱਲੋਂ ਥੋੜ੍ਹੀ - ਬਹੁਤੀ ਸਫ਼ਾਈ ਕੀਤੀ ਜਾ ਰਹੀ ਹੈ ਤਾਂ ਇਨ੍ਹਾਂ ਬੁਨਿਆਦੀ ਕੰਮਾਂ ਨੂੰ ਵੀ ਸਿਆਸੀ ਰੰਗ ਦੇ ਕੇ ਸੋਸ਼ਲ ਮੀਡੀਆ ’ ਤੇ ਤਸਵੀਰਾਂ ਪਾ ਕੇ ਆਪਣੀ ਵਾਹ - ਵਾਹ ਕਰਵਾਈ ਜਾ ਰਹੀ ਹੈ । ਉਨ੍ਹਾਂ ਖ਼ਾਸ ਤੌਰ ’ ਤੇ ਕਿਹਾ ਕਿ ਬੁਢਲਾਡਾ ਤੋਂ ਮਾਨਸਾ ਨੂੰ ਜੋੜਨ ਵਾਲੀਆਂ ਤਿੰਨੋਂ ਮੁੱਖ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ , ਜਿਨ੍ਹਾਂ ’ ਚ ਬੁਢਲਾਡਾ ਤੋਂ ਅਹਿਮਦਪੁਰ , ਬਰਨਾਲਾ , ਜਵਾਹਰਕੇ , ਗੁਰਨੇ ਕਲਾਂ ਤੋਂ ਫਫੜੇ ਭਾਈਕੇ , ਲੱਲੂਆਣਾ ਆਦਿ ਸੜਕਾਂ ’ ਤੇ ਸਫ਼ਰ ਕਰਨਾ ਲੋਕਾਂ ਲਈ ਮੁਸ਼ਕਿਲ ਬਣਿਆ ਹੋਇਆ ਹੈ । ਸਰਕਾਰ ਨੂੰ ਸਿਆਸੀ ਪ੍ਰਚਾਰ ਦੀ ਬਜਾਏ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇ ਕੇ ਸੜਕਾਂ , ਸੀਵਰੇਜ , ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ । ਇਸ ਮੌਕੇ ਇੰਜ . ਅਮਨਦੀਪ ਸਿੰਘ ਗੁਰੂ ਵੀ ਮੌਜੂਦ ਸਨ ।
ਪਿਛਲੀ ਖ਼ਬਰ ਐਸ.ਆਈ.ਆਰ. ਬਾਰੇ 6 ਨੂੰ ਲਗਾਏ ਜਾ ਰਹੇ ਕੈਂਪਾਂ ਸੰਬੰਧੀ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ- ਰੋਲ ਆਬਜ਼ਰਵਰ ਅਗਲੀ ਖ਼ਬਰ ਹਰਰਾਏਪੁਰ ਕੈਟਲ ਪੌਂਡ ਸਰਕਾਰੀ ਗਊਸ਼ਾਲਾ ਦੇ ਹਾਲਤ ਅੱਜ ਵੀ ਮਾੜੇ 7 ਹਜ਼ਾਰ ਤੋਂ 10 ਹਜ਼ਾਰ ਗਊਆਂ ਦੀ ਹੋ ਚੁੱਕੀ ਹੈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।