23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡੀ. ਏ. ਵੀ. ਸਕੂਲ ’ਚ ਚਤੁਰਵੇਦ ਸ਼ਤਕ ਪਾਰਾਯਣ ਯੱਗ ਕਰਵਾਇਆ

ਮਾਨਸਾ, 22 ਅਗਸਤ (ਸ. ਰਿ.)

ਅਜੀਤ ਡੈਸਕ 23-08-2026
ਮਾਨਸਾ, 22 ਅਗਸਤ (ਸ.ਰਿ.)- ਸਥਾਨਕ ਐਸ. ਡੀ. ਕੇ. ਐਲ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰਾਵਣੀ ਪਰਵ ਦੇ ਪਾਵਨ ਮੌਕੇ 28 ਅਗਸਤ ਤੱਕ ਵੇਦ ਪ੍ਰਚਾਰ ਹਫ਼ਤਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਵੇਦਿਕ ਗਿਆਨ-ਪਰੰਪਰਾ ਨਾਲ ਜੋੜਨ ਲਈ ਵੱਖ-ਵੱਖ ਧਾਰਮਿਕ ਅਤੇ ਸੰਸਕਾਰਮਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸ਼ੁਰੂਆਤ ਦੇ ਪਹਿਲੇ ਦਿਨ ਰਿਗਵੇਦ ਨੂੰ ਸਮਰਪਿਤ ਯੱਗ ਨਾਲ ਹੋਈ। 5ਵੀਂ ਅਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੇ 11 ਕੁੰਡਾਂ ਵਾਲੇ ਹਵਨ ’ਚ ਰਿਗਵੇਦ ਦੇ 100 ਮੰਤਰਾਂ ਦੀਆਂ ਆਹੁਤੀਆਂ ਅਰਪਿਤ ਕੀਤੀਆਂ। ਰਿਗਵੇਦ ਸਦਨ ਦੀ ਮਾਰਸ਼ਲ ਪਦਮਾ ਮੌਰਿਆ ਨੇ ਯਜਮਾਨ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਵਿਨੋਦ ਰਾਣਾ ਨੇ ਵਿਦਿਆਰਥੀਆਂ ਨੂੰ ਵੇਦਿਕ ਸੰਸਕ੍ਰਿਤੀ ਅਤੇ ਭਾਰਤੀ ਗਿਆਨ-ਪਰੰਪਰਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਧਰਮਪੁਰਾ ’ਚ ਤੀਆਂ ਦਾ ਮੇਲਾ ਅੱਜ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਡੀ. ਸੀ. ਦਫ਼ਤਰਾਂ ਨੇੜੇ ਅਣਮਿੱਥੇ ਸਮੇਂ ਲਈ ਧਰਨੇ 30 ਤੋਂ ਕਿਸਾਨੀ ਮੰਗਾਂ ਸੰਬੰਧੀ ਕੀਤੀ ਜ਼ਿਲ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।