19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐੱਨ. ਐੱਚ. ਐੱਮ. ਕਾਮਿਆਂ ਦੀ ਹੜਤਾਲ ਚੌਥੇ ਦਿਨ ਵੀ ਰਹੀ ਜਾਰੀ

ਮਾਨਸਾ, 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਨੈਸ਼ਨਲ ਹੈਲਥ ਮਿਸ਼ਨ ਇੰਪਲਾਇਜ ਯੂਨੀਅਨ ਦੇ ਸੱਦੇ ’ਤੇ ਐੱਨ. ਐੱਚ.

ਮਾਨਸਾ ਵਿਖੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੂੰ ਮੰਗ ਪੱਤਰ ਸੌਂਪਦੇ ਹੋਏ ਐਨ.ਐਚ.ਐਮ. ਕਰਮਚਾਰੀ। ਤਸਵੀਰ : ਸੇਮੀ ਮਾਨਸਾ 19-08-2026
ਮਾਨਸਾ, 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਨੈਸ਼ਨਲ ਹੈਲਥ ਮਿਸ਼ਨ ਇੰਪਲਾਇਜ ਯੂਨੀਅਨ ਦੇ ਸੱਦੇ ’ਤੇ ਐੱਨ.ਐੱਚ.ਐੱਮ. ਕਰਮਚਾਰੀਆਂ ਦੀ ਕੰਮ ਛੱਡੋ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਕਰਮਚਾਰੀਆਂ ਨੇ ਮੰਗਾਂ ਦੇ ਹੱਲ ਸੰਬੰਧੀ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਫੱਤਾ ਰਾਹੀਂ ਹਲਕਾ ਵਿਧਾਇਕ ਡਾ. ਵਿਜੇ ਕੁਮਾਰ ਸਿੰਗਲਾ ਦੇ ਨਾਂਅ ’ਤੇ ਮੰਗ ਪੱਤਰ ਵੀ ਭੇਜਿਆ। ਜ਼ਿਲ੍ਹਾ ਆਗੂ ਕਰਮਵੀਰ ਕੌਰ ਤੇ ਲਵਲੀ ਗੋਇਲ ਨੇ ਕਿਹਾ ਕਿ ਕਰਮਚਾਰੀ 15 ਸਾਲਾਂ ਤੋਂ ਸਿਹਤ ਵਿਭਾਗ ਅਧੀਨ ਠੇਕੇ ’ਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਕਰਮਚਾਰੀਆਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ਦੇ ਸਾਢੇ 4 ਸਾਲ ਬੀਤਣ ’ਤੇ ਵੀ ਮੰਗਾਂ ਨੂੰ ਬੂਰ ਨਹੀਂ ਪਿਆ, ਜਿਸ ਕਾਰਨ ਕਾਮਿਆਂ ’ਚ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਐਨ.ਐਚ.ਐਮ. ਦੇ ਕੱਚੇ ਕਾਮਿਆਂ ਨੂੰ ਪੱਕੇ ਮੁਲਾਜ਼ਮਾਂ ਬਰਾਬਰ ਤਨਖ਼ਾਹ ਦਿੱਤੀ ਜਾਵੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਤੁਰੰਤ ਵਿਭਾਗ ਅਧੀਨ ਲਿਆਂਦਾ ਜਾਵੇ। ਇਸ ਮੌਕੇ ਰਾਜਵੀਰ ਕੌਰ, ਜਗਦੇਵ ਸਿੰਘ, ਰੇਨੂੰ ਸਿੰਗਲਾ, ਹੈਰੀ ਗੋਇਲ, ਰੌਬਿਨ ਮਿੱਤਲ, ਮੀਨਾਕਸ਼ੀ, ਦੀਪ ਸ਼ਿਖਾ, ਸ਼ਰਨਜੀਤ ਕੌਰ, ਸੰਤੋਸ਼ ਭਾਰਤੀ, ਹਰਜਿੰਦਰ ਸਿੰਘ, ਕ੍ਰਿਸ਼ਨ ਜਿੰਦਲ, ਲਲਿਤ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਸਕੂਲ ਦੇ ਖਿਡਾਰੀਆਂ ਦਾ ਜ਼ੋਨ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਵੇਦਾਂਤਾ ਪਾਵਰ ਨੇ ਊਰਜਾ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।