14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅਸ਼ਟਾਮ ਫਰੋਸ਼ ਯੂਨੀਅਨ ਪੰਜਾਬ ਨੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਸੌਂਪਿਆ ਮੰਗ-ਪੱਤਰ <br/>

ਅਜੀਤ ਡੈਸਕ 06-04-2026
ਬਠਿੰਡਾ, 5 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਅਸ਼ਟਾਮ ਫਰੋਸ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਦੇ ਹੱਲ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਬਠਿੰਡਾ ਫੇਰੀ ਮੌਕੇ ਮੰਗ-ਪੱਤਰ ਸੌਂਪਿਆ ਗਿਆ | ਇਸ ਦੌਰਾਨ ਸਟੈਂਪ ਵੈਂਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜਿੰਦਰ ਸਿੰਘ, ਸੀਨੀਅਰ ਆਗੂ ਹਰਬੰਸ ਸਿੰਘ ਬਠਿੰਡਾ ਅਤੇ ਹਰਬੰਸ ਸਿੰਘ ਨਥਾਣਾ ਨੇ ਚੇਅਰਮੈਨ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਉਹ ਸਾਲਾਂ ਤੋਂ ਅਸ਼ਟਾਮ ਫਰੋਸਾਂ ਦੇ ਸੇਵਾ ਨਿਭਾਉਂਦੇ ਆ ਰਹੇ ਹਨ, ਪਰ ਕੁਝ ਸਮੇਂ ਤੋਂ ਉਨ੍ਹਾਂ ਨੂੰ ਮਿਲ ਦੇ ਕਮਿਸ਼ਨ ਵਿਚ ਵਾਧਾ ਕਰਨ ਦੀ ਬਜਾਏ ਘਟੌਤੀ ਕਰ ਦਿੱਤੀ ਗਈ, ਸਗੋਂ ਉਨ੍ਹਾਂ ਦਾ ਕੰਮ ਡਿਜੀਟਲ ਕਰਦੇ ਹੋਏ ਉਨ੍ਹਾਂ ਦੀ ਲਾਗਤ ਵਧਾ ਦਿੱਤੀ ਗਈ ਪਰ ਵੀ ਉਹ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਅ ਰਹੇ ਹਨ | ਉਨ੍ਹਾਂ ਚੇਅਰਮੈਨ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਉਣ ਅਤੇ ਹੱਲ ਕਰਵਾਉਣ ਲਈ ਤਨਦੇਹੀ ਨਾਲ ਯਤਨ ਕਰਨ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਹ ਮੁੱਖ ਮੰਤਰੀ ਤੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਸਮਾਂ ਵੀ ਜ਼ਰੂਰ ਲੈ ਕੇ ਦੇਣ ਤਾਂ ਪੰਜਾਬ ਭਰ ਦੇ ਅਸ਼ਟਾਮ ਫਰੋਸ਼ ਮੁੱਖ ਮੰਤਰੀ ਤੱਕ ਵਿਸਥਾਰ ਨਾਲ ਆਪਣੀਆਂ ਮੁਸ਼ਕਿਲਾਂ ਪਹੁੰਚਾ ਸਕਣ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦਾ ਕਮਿਸ਼ਨ ਵਧਾਇਆ ਜਾਵੇ ਅਤੇ ਉਨ੍ਹਾਂ ਦੀ ਅਸ਼ਟਾਮ ਪ੍ਰਾਪਤੀ ਦੀ ਕਾਰਵਾਈ ਨੂੰ ਘਟਾਉਂਦੇ ਹੋਏ ਸੁਖਾਲਾ ਬਣਾਇਆ ਜਾਵੇ | ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨਗੇ ਅਤੇ ਜਲਦੀ ਹੀ ਯੂਨੀਅਨ ਦੀ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਕਰਵਾਉਣ ਦਾ ਪ੍ਰਬੰਧ ਵੀ ਕਰਨਗੇ |

ਪਿਛਲੀ ਖ਼ਬਰ ਮੀਂਹ ਦੇ ਪਾਣੀ ਨਾਲ ਪਾਰਕ ਦੀ ਕੰਧ ਡਿੱਗੀ <br/> ਅਗਲੀ ਖ਼ਬਰ ਦੀਪ ਸਿੱਧੂ ਦੇ ਜਨਮ ਦਿਨ ਨੂੰ ਸਮਰਪਿਤ ਦਸਮੇਸ਼ ਕਲੱਬ ਕੋਟਸ਼ਮੀਰ ਨੇ ਲਗਾਇਆ ਦੂਜਾ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।