13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਚਵਟੀ ਨਗਰ ਵੈੱਲਫੇਅਰ ਸੁਸਾਇਟੀ ਦੀ ਵਿਜੈ ਜਿੰਦਲ ਠੇਕੇਦਾਰ ਪੈਟਰਨ ਅਤੇ ਜਨਕ ਰਾਜ ਗਰਗ ਬਣੇ ਚੇਅਰਮੈਨ <br/>

ਅਜੀਤ ਡੈਸਕ 06-04-2026
ਬਠਿੰਡਾ, 5 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸ਼ਹਿਰ ਦੀ ਪੰਚਵਟੀ ਨਗਰ ਵੈੱਲਫੇਅਰ ਸੁਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਨ ਬਹਲ (ਐਮ.ਐਮ. ਬਹਲ) ਦੀ ਅਗਵਾਈ ਹੇਠ ਪੰਚਵਟੀ ਨਗਰ ਵਸਨੀਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ, ਮੀਟਿੰਗ ਦੇ ਦੌਰਾਨ ਬਾਅਦ 5 ਮੈਂਬਰੀ ਕਮੇਟੀ ਵਲੋਂ ਸਹਿਮਤੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ¢ ਇਸ ਉਪਰੰਤ ਸੁਸਾਇਟੀ ਦੀ ਕਾਰਜਕਾਰੀ ਦਾ ਵਿਸਥਾਰ ਕਰਦੇ ਹੋਏ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ¢ ਨਵੀਂ ਕਾਰਜਕਾਰੀ ਵਿਚ ਪੈਟਰਨ ਵਿਜੈ ਜਿੰਦਲ ਠੇਕੇਦਾਰ, ਚੇਅਰਮੈਨ ਜਨਕ ਰਾਜ ਗਰਗ, ਪ੍ਰਧਾਨ ਮਦਨ ਮੋਹਨ ਬਹਲ, ਸੀਨੀਅਰ ਉਪ ਪ੍ਰਧਾਨ ਕ੍ਰਿਸ਼ਨ ਲਾਲ ਗੋਇਲ, ਸੀਨੀਅਰ ਉਪ ਪ੍ਰਧਾਨ ਰਾਕੇਸ਼ ਕੁਮਾਰ ਗੋਇਲ, ਉਪ ਪ੍ਰਧਾਨ ਮਨੀਸ਼ ਪਾਂਧੀ, ਉਪ ਪ੍ਰਧਾਨ ਸ਼ਮਿੰਦਰ ਸਿੰਘ, ਸਕੱਤਰ ਹਰੀਸ਼ ਗਰਗ ਹੈਪੀ, ਸਹਿ ਸਕੱਤਰ ਵਿਕਾਸ ਗਰਗ, ਸਹਿ ਸਕੱਤਰ ਵਿਕੀ ਗਰਗ, ਸਹਿ ਸਕੱਤਰ ਨਰਿੰਦਰ ਮਿੱਤਲ, ਆਰਗੇਨਾਈਜ਼ਰ ਸਕੱਤਰ ਅਤੇ ਪ੍ਰੋਜੈਕਟ ਇੰਚਾਰਜ ਅਜੈ ਗਰਗ ਅਤੇ ਨਰੇਸ਼ ਗੋਇਲ, ਪੀ.ਆਰ.ਓ ਪ੍ਰਦੀਪ ਚਾਨਨਾ, ਕਾਨੂੰਨੀ ਸਲਾਹਕਾਰ ਐਡਵੋਕੇਟ ਨਰੇਸ਼ ਬਾਂਸਲ, ਕੈਸ਼ੀਅਰ ਕਮਲ ਗਰਗ, ਡਾਕਟਰ ਸਿਡਾਨਾ ਅਤੇ ਵਿਸ਼ੇਸ਼ ਅਹੁਦੇਦਾਰ ਰਾਜਿੰਦਰ ਜੈਨ, ਸੁਖਵਿੰਦਰ ਸਿੰਘ ਸੁੱਖੀ, ਭੁਪੇਸ਼ ਗੁਪਤਾ, ਗੁਰਤੇਜ ਸਿੰਘ ਤੇਜਾ ਅਤੇ ਮਨੋਹਰ ਲਾਲ ਨੂੰ ਨਿਯੁਕਤ ਕੀਤਾ ਗਿਆ¢ ਪੰਚਵਟੀ ਨਗਰ ਨੂੰ ਇਕ ਆਦਰਸ਼ ਅਤੇ ਸੁਰੱਖਿਅਤ ਕਾਲੋਨੀ ਬਣਾਉਣਾ ਸਾਡੀ ਪਹਿਲ ਹੈ¢ ਅਸੀਂ ਸਾਰੇ ਮਿਲ ਕੇ ਪਾਰਕਾਂ ਨੂੰ ਸੁੰਦਰ ਬਣਾਵਾਂਗੇ, ਸੁਰੱਖਿਆ ਪ੍ਰਬੰਧ ਮਜ਼ਬੂਤ ਕਰਾਂਗੇ ਅਤੇ ਹਰ ਗਲੀ ਦੀ ਸਮੱਸਿਆ ਦਾ ਹੱਲ ਕਰਾਂਗੇ¢ ਇਹ ਟੀਮ ਸੇਵਾ ਭਾਵਨਾ ਨਾਲ ਕੰਮ ਕਰੇਗੀ¢ ਪੈਟਰਨ ਵਿਜੈ ਜਿੰਦਲ ਠੇਕੇਦਾਰ ਨੇ ਕਿਹਾ ਕਿ ਇਹ ਸਿਰਫ਼ ਇਕ ਕਮੇਟੀ ਨਹੀਂ, ਸਗੋਂ ਪੂਰੇ ਪੰਚਵਟੀ ਪਰਿਵਾਰ ਦੀ ਜ਼ਿੰਮੇਵਾਰੀ ਹੈ¢ ਅਸੀਂ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਅਤੇ ਹਰ ਨਿਵਾਸੀ ਦੀ ਸਮੱਸਿਆ ਨੂੰ ਪਹਿਲ ਦੇਵਾਂਗੇ¢ ਸਾਡਾ ਲਕਸ਼ ਪੰਚਵਟੀ ਨਗਰ ਨੂੰ ਸ਼ਹਿਰ ਦੀ ਨੰਬਰ ਵਨ ਕਾਲੋਨੀ ਬਣਾਉਣਾ ਹੈ¢

ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਮਹਿਰਾਜ ਵਿਚ ਐੱਨ. ਐੱਸ. ਕਿਊ. ਐਫ. ਟੂਲ ਕਿੱਟਾਂ ਵੰਡੀਆਂ, ਦਾਖ਼ਲਿਆਂ ਲਈ ਅਪੀਲ <br/> ਅਗਲੀ ਖ਼ਬਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਗੁਰਜੰਟ ਸਿੰਘ ਢੱਡੇ ਨਹੀਂ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।