11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਰਸਿਮਰਤ ਕੌਰ ਬਾਦਲ ਵਲੋਂ ਮਾਲਵੇ ਵਿਚ ਹੋਈ ਗੜੇਮਾਰੀ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ <br/>

ਅਜੀਤ ਡੈਸਕ 06-04-2026

ਮਹਿਮਾ ਸਰਜਾ, ਸੰਗਤ ਮੰਡੀ (ਬਠਿੰਡਾ), 5 ਅਪ੍ਰੈਲ (ਬਲਦੇਵ ਸੰਧੂ, ਅੰਮਿ੍ਤਪਾਲ ਸ਼ਰਮਾ)-ਬਠਿੰਡਾ ਦੇ ਇਕ ਦਰਜਨਾਂ ਪਿੰਡਾਂ ਵਿਚ ਇਕ ਦਿਨ ਪਹਿਲਾਂ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ 20 ਹਜ਼ਾਰ ਏਕੜ ਦੇ ਕਰੀਬ ਕਣਕ ਦੀ ਪੱਕੀ ਫ਼ਸਲ ਨੁਕਸਾਨੀ ਗਈ ਹੈ¢ ਜਿਸ ਦਾ ਜਾਇਜ਼ਾ ਲੈਣ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪਿੰਡ ਅਬਲੂ, ਕੋਠੇ ਲਾਲ ਸਿੰਘ ਵਾਲੇ, ਕੋਠੇ ਚੇਤ ਸਿੰਘ, ਕੋਠੇ ਫੂਲਾ ਸਿੰਘ ਵਾਲੇ, ਮਹਿਮਾ ਸਰਕਾਰੀ, ਮਹਿਮਾ ਭਗਵਾਨਾ, ਕਿਲੀ ਨਿਹਾਲ ਸਿੰਘ ਵਾਲਾ, ਚੁੱਘੇ ਕਲਾਂ, ਬੱਲੂਆਣਾ, ਗੰਗਾ, ਦਾਨ ਸਿੰਘ ਵਾਲਾ ਵਾਲਾ ਦੇ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ¢ ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਹਲਕਾ ਇੰਚਾਰਜ ਡਾਕਟਰ ਦਲਜੀਤ ਸਿੰਘ ਗੁਰੂ ਮੌਜੂਦ ਸਨ¢ ਜਿੱਥੇ ਹਰਸਿਮਰਤ ਕੌਰ ਬਾਦਲ ਵਲੋਂ ਗੜੇਮਾਰੀ ਨਾਲ ਕਣਕ, ਸਰੋਂ੍ਹ, ਛੋਲੇ, ਚਾਰਾ ਅਤੇ ਸਬਜ਼ੀਆਂ ਦੀ ਭਾਰੀ ਤਬਾਹੀ ਹੋਣ ਕਾਰਨ ਕਿਸਾਨਾਂ ਨਾਲ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ¢ ਇਸ ਮੌਕੇ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿਸਾਨਾਂ ਨੂੰ ਗੜੇਮਾਰੀ ਕਾਰਨ ਨੁਕਸਾਨ ਗਈ ਫ਼ਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ¢ ਉਨ੍ਹਾਂ ਕਿਹਾ ਕਿ ਅਫ਼ਸੋਸ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਫ਼ਸਲਾਂ ਦੀ ਇੰਨੀਂ ਤਬਾਹੀ ਹੋਣ ਦੇ ਬਾਵਜੂਦ ਕਿਸਾਨਾਂ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਨ ਨਹੀਂ ਪਹੁੰਚਿਆ¢ ਉਨ੍ਹਾਂ ਕਿਹਾ ਮੁੱਖ ਮੰਤਰੀ ਰਾਤ ਬਠਿੰਡਾ ਵਿਖੇ ਠਹਿਰੇ ਹੋਏ ਸਨ, ਸਵੇਰੇ ਉਨ੍ਹਾਂ ਅਖ਼ਬਾਰਾਂ ਵਿਚ ਛਪੀਆਂ ਗੜੇਮਾਰੀ ਦੀਆਂ ਖ਼ਬਰਾਂ ਪੜ੍ਹੀਆਂ ਹੋਣਗੀਆਂ, ਉਨ੍ਹਾਂ ਨੂੰ ਕਿਸਾਨਾਂ ਦੇ ਨਾਲ ਹਮਦਰਦੀ ਜਿਤਾਉਣ ਲਈ ਪ੍ਰਭਾਵਿਤ ਖੇਤਰ ਦੌਰਾ ਕਰਨ ਚਾਹੀਦਾ ਸੀ, ਜੋ ਗੁਆਂਢ ਵਿਚੋਂ ਹੋ ਕੇ ਮੁੜ ਗਏ ਹਨ¢ ਉਨ੍ਹਾਂ ਕਿਹਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਗੜੇਮਾਰੀ ਕਾਰਨ ਕਣਕ ਤੇ ਸਬਜ਼ੀਆਂ ਦਾ ਬੁਰਾ ਹਾਲ ਹੈ ਪਰ ਮੰਤਰੀ ਜੀ ਗੁਆਂਢੀ ਹੁੰਦੇ ਹੋਇਆ ਖੇਤਰ ਵਿਚ ਗੇੜਾ ਨਹੀਂ ਮਾਰਿਆ¢ ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫੋਨ ਕਰਕੇ ਕਿਹਾ ਕਿ ਉਹ ਖੇਤਰ ਵਿਚ ਹੋਈ ਭਿਆਨਕ ਗੜੇਮਾਰੀ ਤਬਾਹ ਹੋਈਆਂ ਫ਼ਸਲਾਂ ਵਾਲੇ ਖੇਤਾਂ ਦੀ ਤੁਰੰਤ ਗਿਰਦਾਵਰੀ ਕਰਵਾਉਣ ਆਖਿਆ¢ ਇਸ ਮੌਕੇ ਸਾਬਕਾ ਸਰਪੰਚ ਸੁਖਰਾਜ ਸਿੰਘ ਰਾਜ਼ੀ, ਗਰਦੌਰ ਸਿੰਘ ਸੰਧੂ, ਬਲਕਰਨ ਸਿੰਘ ਨੰਬਰਦਾਰ, ਜਗਤਾਰ ਸਿੰਘ ਤਾਰਾ, ਵਾਈਸ ਚੇਅਰਮੈਨ ਭੋਲਾ ਸਿੰਘ ਅਬਲੂ, ਸਰਬਜੀਤ ਸ਼ਰਮਾ, ਵਕੀਲ ਸਿੰਘ, ਮੰਦਰ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਆਕਾਸ਼ਦੀਪ ਸਿੰਘ ਅਬਲੂ, ਰਜਿੰਦਰ ਸਿੰਘ ਬਰਾੜ ਸਿੰਘ, ਠਾਣਾ ਸਿੰਘ ਕਿਲੀ, ਬੂਟਾ ਸਿੰਘ ਮਹਿਮਾ ਭਗਵਾਨਾ ਮੌਜੂਦ ਸਨ¢
ਵਿਧਾਇਕ ਤੇ ਸੰਸਦ ਮੈਂਬਰ ਆਹਮੋ-ਸਾਹਮਣੇ ਹੋਏ
ਬਠਿੰਡਾ ਸੰਸਦ ਹਰਸਿਮਰਤ ਕੌਰ ਬਾਦਲ ਜਦੋਂ ਖੇਤਰ ਦੇ ਪਿੰਡ ਕੋਠੇ ਸੰਧੂਆਂ ਵਾਲਾ ਵਿਖੇ ਕਿਸਾਨਾਂ ਦੇ ਦੱੁਖੜੇ ਸੁਣ ਰਹੇ ਸਨ ਤਾਂ ਮੌਕੇ 'ਤੇ ਆਪ ਦੇ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਮੌਕੇ 'ਤੇ ਪੁੱਜ ਗਏ¢ ਇਸ ਮੌਕੇ ਅਜੀਬੋ ਗਰੀਬ ਸਥਿੱਤੀ ਪੈਦਾ ਹੋ ਗਈ ਜੱਦੋ ਸੰਸਦ ਬਠਿੰਡਾ ਨੇ ਵਿਧਾਇਕ ਨੂੰ ਇਹ ਕਹਿ ਦਿੱਤਾ ਕਿ ਅੱਗੇ ਵੀ ਸਰਕਾਰ ਕਰਜ਼ਾ ਲੈ ਰਹੀ ਮੁੱਖ ਮੰਤਰੀ ਨਾਲ ਗੱਲ ਕਰੋ ਕਿ ਹੁਣ ਵੀ 100, 200 ਕਰੋੜ ਕਰਜ਼ਾ ਲੈ ਕੇ ਕਿਸਾਨਾਂ ਦੀ ਬਾਂਹ ਫੜੋ¢ ਮੌਕੇ 'ਤੇ ਵਿਧਾਇਕ ਦੇ ਪੁੱਤਰ ਹਰਸਿਮਰਨ ਨੇ ਮੌਕਾ ਸਾਂਭ ਦੇ ਹੋਏ ਕਿਹਾ ਕਿ ਤੁਸੀਂ ਵੀ ਜੀ ਬਠਿੰਡਾ ਤੋਂ ਸੰਸਦ ਹੋ, ਇਸ ਦੁੱਖ ਘੜੀ 'ਚ ਰਲ ਮਿਲ ਕੇ ਕਿਸਾਨਾਂ ਦੀ ਬਾਂਹ ਫੜੀਏ¢ ਪੁੱਤਰ ਦੇ ਮੋਰਚਾ ਸਾਂਭ ਦੇ ਹੀ ਵਿਧਾਇਕ ਉਥੋਂ ਕੰਨੀ ਖਿਸਕਾ ਗਏ¢

ਪਿਛਲੀ ਖ਼ਬਰ ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢਣ ਦਾ ਸਿਲਸਿਲਾ ਜਾਰੀ <br/> ਅਗਲੀ ਖ਼ਬਰ ਦੀ ਰੈਵੀਨਿਊ ਰਿਟਾਇਰਡ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਵਲੋਂ ਮੁਲਾਜ਼ਮਾਂ 'ਤੇ ਤਸ਼ੱਦਦ ਕਰਦੀ 'ਆਪ' ਸਰਕਾਰ ਦੀ ਨਿਖੇਧੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।