11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਚੋਰੀ ਦੇ ਮੋਟਰਸਾਈਕਲਾਂ 'ਤੇ ਨੰਬਰ ਪਲੇਟਾਂ ਜਾਅਲੀ ਲਾ ਕੇ ਅੱਗੇ ਵੇਚਣ ਵਾਲਾ ਇਕ ਗਿ੍ਫ਼ਤਾਰ

ਅਜੀਤ ਡੈਸਕ 06-04-2026
ਰਾਮਾਂ ਮੰਡੀ, 5 ਅਪ੍ਰੈਲ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਕੌਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਸ਼ਨੀਵਾਰ ਨੂੰ ਦੇਰ ਸ਼ਾਮ ਇਕ ਵਿਅਕਤੀ ਸਵਰਨਜੀਤ ਸਿੰਘ ਵਾਸੀ ਬੰਗੀ ਦੀਪਾ ਨੂੰ ਉਸ ਸਮੇਂ ਸ਼ਹਿਰ ਵਿਚੋਂ ਗਿ੍ਫ਼ਤਾਰ ਕਰ ਲਿਆ, ਜਦੋਂ ਉਹ ਇਕ ਜਾਅਲੀ ਨੰਬਰ ਪਲੇਟ ਮੋਟਰ-ਸਾਈਕਲ ਵੇਚਣ ਲਈ ਗਾਹਕ ਦੀ ਭਾਲ ਕਰ ਰਿਹਾ ਸੀ¢ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਹਿਰ ਵਿਚ ਨਾਕਾਬੰਦੀ ਦੌਰਾਨ ਮੁਖ਼ਬਰੀ ਮਿਲੀ ਸੀ ਕਿ ਉਕਤ ਸਵਰਨਜੀਤ ਸਿੰਘ ਵਾਸੀ ਬੰਗੀ ਦੀਪਾ ਚੋਰੀ ਹੋਏ ਮੋਟਰ-ਸਾਈਕਲ ਖ਼ਰੀਦਣ ਅਤੇ ਮੋਟਰ-ਸਾਈਕਲਾਂ 'ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ¢ ਪੁਲਿਸ ਵਲੋਂ ਸਵਰਨਜੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਵਿਰੁੱਧ ਰਾਮਾਂ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ¢
30 ਸਿਗਨੇਚਰ ਕੈਪਸੂਲ ਸਮੇਤ ਇਕ ਮਹਿਲਾ ਗਿ੍ਫ਼ਤਾਰ
ਰਾਮਾਂ ਮੰਡੀ, 5 ਅਪ੍ਰੈਲ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਕੌਰ ਸਿੰਘ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਸ਼ਹਿਰ 'ਚ ਗਸ਼ਤ ਕਰ ਰਹੀ ਹੌਲਦਾਰ ਸੁਖਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਇਕ ਮਹਿਲਾ ਸੁਮਨਦੀਪ ਕੌਰ ਵਾਸੀ ਬੰਗੀ ਰੁਲਦੂ ਨੂੰ ਸਿਗਨੇਚਰ ਕੈਪਸੂਲ ਨਸ਼ੇ ਦੇ ਤੌਰ 'ਤੇ ਸਪਲਾਈ ਕਰਦੇ ਸਮੇਂ ਗਿ੍ਫ਼ਤਾਰ ਕਰਕੇ ਮੌਕੇ 'ਤੇ 30 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ¢ ਥਾਣਾ ਮੁਖੀ ਕੌਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਹਿਲਾ ਵਿਰੁੱਧ ਰਾਮਾਂ ਥਾਣੇ ਵਿਚ ਮਾਮਲਾ ਦਰਜ ਕਰਕੇ ਉਸ ਨੂੰ ਮੌਕੇ 'ਤੇ ਹੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ¢

ਪਿਛਲੀ ਖ਼ਬਰ ਲਸਾੜਾ ਡਰੇਨ ਦਾ ਗੰਦਾ ਪਾਣੀ ਬਣਿਆ ਪਿੰਡ ਪਥਰਾਲਾ ਦੇ ਲੋਕਾਂ ਲਈ ਸਿਰਦਰਦੀ <br/> ਅਗਲੀ ਖ਼ਬਰ ਭਾਜਪਾ ਨੇ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।