ਲਹਿਰਾ ਮੁਹੱਬਤ, 29 ਜਨਵਰੀ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਦੇ ਦਾਖ਼ਲਿਆਂ ਦੀ ਸ਼ੁਰੂਆਤ ਲਈ ਜਾਗਰੂਕਤਾ ਮੁਹਿੰਮ ਦੌਰਾਨ ਸਮਾਗਮ ਵਿਚ ਸਰਕਾਰ ਵਲੋਂ ਬੱਚਿਆਂ ਲਈ ਨਵੀਆਂ ਤਕਨੀਕਾਂ, ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤੇ ਸਿੱਖਿਆ ਕ੍ਰਾਂਤੀ ਤਹਿਤ ਸ਼ਿਰਕਤ ਕੀਤੀ | ਇਸ ਦੌਰਾਨ ਸਕੂਲ ਮੁਖੀ ਕੁਲਵਿੰਦਰ ਕਟਾਰੀਆ ਵਲੋਂ ਮੁੱਖ ਮਹਿਮਾਨ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਤੇ ਚਮਕੌਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਠਿੰਡਾ, ਪਿ੍ੰਸੀਪਲ ਆਸ਼ੂ ਸਿੰਘ ਬਲਾਕ ਨੋਡਲ ਅਫ਼ਸਰ ਦਾ ਭਰਵਾਂ ਸਵਾਗਤ ਕਰਦਿਆਂ ਧੰਨਵਾਦ ਕੀਤਾ | ਇਸ ਸਮੇਂ ਪਿ੍ੰਸ. ਪ੍ਰਦੀਪ ਕੁਮਾਰ ਸ.ਸ.ਸ.ਸ. ਤੁੰਗਵਾਲੀ, ਪਿ੍ੰਸ. ਮਾਧਵੀ ਪਾਲ ਸਸਸਸ ਭੁੱਚੋ ਖ਼ੁਰਦ, ਪਿ੍ੰਸ. ਮਧੂ ਬਾਲਾ ਸਸਸਸ ਪਿੱਥੋ, ਜੋਤੀ ਗਰਗ ਸਹਸ ਬੱਲੋ, ਕੁਲਵਿੰਦਰ ਕੌਰ ਸਹਸ ਜਿਉਂਦ, ਰੇਖਾ ਰਾਣੀ ਸਕੰਹਸ ਫੂਲ ਟਾਊਨ, ਹਰਪ੍ਰੀਤ ਕੌਰ ਸਹਸ ਭੈਣੀ, ਰੀਤੂ ਚੌਧਰੀ ਸਹਸ ਲਾਲ ਸਿੰਘ ਬਸਤੀ ਬਠਿੰਡਾ, ਗੁਰਪ੍ਰੀਤ ਕੌਰ ਸਹਸ ਚੁੱਘੇ ਖ਼ੁਰਦ ਸਮੂਹ ਮੁੱਖ ਅਧਿਆਪਕਾ, ਮੁੱਖ ਅਧਿਆਪਕ ਗੁਰਜੀਤ ਸਿੰਘ ਸਹਸ ਕੋਠੇ ਲਾਲ ਸਿੰਘ, ਮੁੱਖ ਅਧਿਆਪਕ ਬੂਟਾ ਸਿੰਘ, ਮੁੱਖ ਅਧਿਆਪਕ ਦਲਜੀਤ ਸਿੰਘ, ਇੰਚਾਰਜ ਪਿ੍ੰਸੀਪਲ ਧਰਮਵੀਰ ਸਿੰਘ ਸਸਸਸ ਜੇਠੂਕੇ, ਇੰਚਾਰਜ ਗਗਨਦੀਪ ਸਿੰਘ ਸਹਸ ਕਰਾੜਵਾਲਾ ਵਾਲਾ, ਇੰਚਾਰਜ ਪਿ੍ੰਸੀਪਲ ਜਸਵੀਰ ਸਿੰਘ ਸਸਸਸ ਰਾਮਪੁਰਾ ਪਿੰਡ, ਗੁਰਮੀਤ ਸਿੰਘ ਡੀ.ਐੱਮ. ਕੰਪਿਊਟਰ, ਜਸਵਿੰਦਰ ਸਿੰਘ ਅਸਿਸਟੈਂਟ ਬਲਾਕ ਨੋਡਲ ਅਫ਼ਸਰ, ਲਹਿਰਾ ਬੇਗਾ ਦੇ ਸਰਪੰਚ ਮੰਗਾ ਸਿੰਘ, ਸੁਖਪਾਲ ਸਿੰਘ, ਬੇਅੰਤ ਸਿੰਘ, ਨਿੱਕਾ ਸਿੰਘ, ਰੇਸ਼ਮ ਸਿੰਘ, ਹਰਮੇਲ ਸਿੰਘ, ਸਮੂਹ ਸਕੂਲ ਸਟਾਫ਼, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਜਗਸੀਰ ਸਿੰਘ, ਸੰਦੀਪ ਸਿੰਘ ਸਾਰੇ ਪੰਚ ਤੋਂ ਇਲਾਵਾ ਸੰਦੀਪ ਸਿੰਘ ਪਿੰਡ ਇਕਾਈ ਆਪ ਪ੍ਰਧਾਨ, ਜਸਪਾਲ ਸਿੰਘ ਬਾਹੀਆ ਬਲਾਕ ਕੋਆਰਡੀਨੇਟਰ ਆਮ ਆਦਮੀ ਪਾਰਟੀ ਕਿਸਾਨ ਵਿੰਗ ਵੀ ਹਾਜ਼ਰ ਸਨ |