11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਏਮਜ਼ ਬਠਿੰਡਾ ਨੇ ਸਰਵਾਈਕਲ ਕੈਂਸਰ ਜਾਗਰੂਕਤਾ ਹਫ਼ਤਾ ਮਨਾਇਆ

ਅਜੀਤ ਡੈਸਕ 30-01-2026
ਬਠਿੰਡਾ, 29 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਏਮਜ਼ ਬਠਿੰਡਾ ਵਲੋਂ ਕਾਰਜਕਾਰੀ ਨਿਰਦੇਸ਼ਕ ਪ੍ਰੋ. ਡਾਕਟਰ ਰਤਨ ਗੁਪਤਾ ਦੀ ਅਗਵਾਈ ਹੇਠ ਸਰਵਾਈਕਲ ਕੈਂਸਰ ਜਾਗਰੂਕਤਾ ਹਫ਼ਤਾ ਮਨਾਇਆ ਗਿਆ | ਇਸ ਮੌਕੇ ਇਸਤਰੀ ਰੋਗ ਵਿਭਾਗ ਵਲੋਂ ਕਮਿਊਨਿਟੀ, ਫੈਮਿਲੀ ਮੈਡੀਸਨ ਵਿਭਾਗ ਅਤੇ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਦੇ ਸਹਿਯੋਗ ਨਾਲ ਕਰਮਚਾਰੀਆਂ ਅਤੇ ਆਮ ਲੋਕਾਂ ਵਿਚ ਕੈਂਸਰ ਬਾਰੇ ਜਾਗਰੂਕਤਾ ਅਤੇ ਰੋਕਥਾਮ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ | ਇਸ ਹਫ਼ਤੇ ਦਾ ਮੁੱਖ ਆਕਰਸ਼ਣ 23 ਜਨਵਰੀ ਨੂੰ ਆਯੋਜਿਤ ਸੀਐਮਈ (ਲਗਾਤਾਰ ਚਿਕਿਤਸਾ ਸਿੱਖਿਆ ਕਾਰਜਕ੍ਰਮ) ਰਿਹਾ, ਜਿਸ ਵਿਚ ਏਮਜ਼ ਬਠਿੰਡਾ ਦੇ ਪ੍ਰਧਾਨ ਅਤੇ ਸਰਵਾਈਕਲ ਕੈਂਸਰ ਰੋਕਥਾਮ ਦੇ ਖੇਤਰ ਦੀ ਪ੍ਰਸਿੱਧ ਵਿਦਵਾਨ ਪ੍ਰੋ. (ਡਾ.) ਨੀਰਜਾ ਭਾਟਲਾ ਵਲੋਂ ਸੰਬੋਧਨ ਕੀਤਾ ਗਿਆ | ਉਨ੍ਹਾਂ ਸਰਵਾਈਕਲ ਕੈਂਸਰ ਤੋਂ ਹੋਣ ਵਾਲੇ ਨੁਕਸਾਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਸਮਾਗਮ ਵਿਚ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ, ਮੈਡੀਕਲ ਸੁਪਰਿੰਟੈਂਡੈਂਟ ਪ੍ਰੋ. (ਡਾ.) ਰਾਜੀਵ ਕੁਮਾਰ, ਡੀਨ ਅਕੈਡਮਿਕਸ ਪ੍ਰੋ. (ਡਾ.) ਅਖਿਲੇਸ਼ ਪਾਠਕ ਅਤੇ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਦੀ ਮੁਖੀ ਡਾ. ਲਾਜਿਆ ਦੇਵੀ ਗੋਇਲ ਹਾਜ਼ਰ ਹੋਏ | ਡਾ. ਲਾਜਿਆ ਦੇਵੀ ਗੋਇਲ, ਡਾ. ਰਾਕੇਸ਼ ਕੱਕੜ, ਡਾ. ਬਲਪ੍ਰੀਤ ਕੌਰ, ਡਾ. ਕਮਲੇਸ਼ ਕੁਮਾਰੀ ਅਤੇ ਡਾ. ਨਿਸ਼ੂ ਦੁਆਰਾ ਸਰਵਾਈਕਲ ਕੈਂਸਰ ਦੀ ਰੋਕਥਾਮ, ਸਕ੍ਰੀਨਿੰਗ ਅਤੇ ਸ਼ੁਰੂਆਤੀ ਪਹਿਚਾਣ 'ਤੇ ਕੇਂਦਰਿਤ ਵੱਖ-ਵੱਖ ਤਕਨੀਕੀ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ | ਸਰਵਾਈਕਲ ਕੈਂਸਰ ਜਾਗਰੂਕਤਾ ਹਫ਼ਤੇ ਦੇ ਤਹਿਤ ਏਮਜ਼ ਬਠਿੰਡਾ ਵਿਚ ਕਈ ਆਉਟਰੀਚ ਗਤੀਵਿਧੀਆਂ ਕਰਵਾਈਆਂ ਗਈਆਂ | ਹਸਪਤਾਲ ਦੇ ਕਰਮਚਾਰੀਆਂ, ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਸਰਵਾਈਕਲ ਕੈਂਸਰ, ਉਸ ਦੀ ਰੋਕਥਾਮ ਅਤੇ ਉਪਲਬਧ ਸਕ੍ਰੀਨਿੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਏਮਜ਼ ਬਠਿੰਡਾ ਵਿਚ 50 ਤੋਂ ਵੱਧ ਕੁੜੀਆਂ ਨੂੰ ਐਚਪੀਵੀ ਟੀਕਾ ਲਗਾਇਆ ਗਿਆ, ਜੋ ਰੋਕਥਾਮਕ ਸਿਹਤ ਸੇਵਾਵਾਂ ਅਤੇ ਮਹਿਲਾ ਸਿਹਤ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |
ਪਿਛਲੀ ਖ਼ਬਰ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਨੇ ਸਰਕਾਰੀ ਸਕੂਲਾਂ 'ਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਬੇਟੀ ਪੜ੍ਹਾਓ ਬੇਟੀ ਬਚਾਓ' ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।