ਮੌੜ ਮੰਡੀ, 29 ਜਨਵਰੀ (ਗੁਰਜੀਤ ਸਿੰਘ ਕਮਾਲੂ)-ਜਨ ਕਲਿਆਣ ਸੇਵਾ ਫਾਊਾਡੇਸ਼ਨ ਮੌੜ ਕਲਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਯਾਦਗਾਰੀ ਰੂਮ (ਭਵਨ) ਮੌੜ ਕਲਾਂ ਵਿਖੇ ਮਸ਼ਾਲ ਰੌਸ਼ਨ ਕਰਕੇ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਗਣਤੰਤਰ ਦਿਵਸ ਮਨਾਇਆ | ਇਸ ਸਮੇਂ ਫਾਊਾਡੇਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਮੌੜ ਅਤੇ ਐਡਵੋਕੇਟ ਰਾਜਵੀਰ ਸਿੰਘ ਮੱਟੂ ਨੇ ਮਿਸਾਲ ਨੂੰ ਅਗਨੀ ਦੇ ਕੇ ਸ਼ਮ੍ਹਾਂ ਰੌਸ਼ਨ ਕੀਤੀ | ਇਸ ਸਮੇਂ ਵੱਖ-ਵੱਖ ਬੁਲਾਰਿਆਂ ਦਲੀਪ ਸਿੰਘ ਦੀਪਾ, ਗੁਰਮੇਲ ਸਿੰਘ ਮੌੜ ਖੁਰਦ, ਹੋਣਹਾਰ ਨੌਜਵਾਨ ਅਵਤਾਰ ਸਿੰਘ ਮੌੜ, ਕਾਲਾ ਸਿੰਘ ਫੌਜੀ ਅਤੇ ਐਡਵੋਕੇਟ ਰਾਜਵੀਰ ਸਿੰਘ ਮੱਟੂ ਅਤੇ ਕਾਲਾ ਸੰਘਾਣੀਆਂ ਨੇ ਗਣਤੰਤਰ ਦਿਵਸ ਦੇ ਸਬੰਧ ਵਿਚ ਭਾਰਤੀ ਲੋਕਾਂ ਨੂੰ ਭਾਰਤੀ ਸੰਵਿਧਾਨ ਰਾਹੀਂ ਮਿਲੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਚਾਨਣਾ ਪਾਇਆ | ਬੀਬੀ ਮਨਜੀਤ ਕੌਰ ਪਤਨੀ ਪੱਪੂ ਸਿੰਘ ਮੌੜ ਖੁਰਦ ਵੀ ਆਪਣੀ ਟੀਮ ਨਾਲ ਹਾਜ਼ਰ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ | ਅਖੀਰ ਵਿਚ ਗੁਰਮੇਲ ਸਿੰਘ ਪ੍ਰਧਾਨ ਜਨ ਕਲਿਆਣ ਸੇਵਾ ਫਾਊਾਡੇਸ਼ਨ ਨੇ ਗਣਤੰਤਰਤਾ ਦਿਵਸ ਦੀ ਸਮੂਹ ਭਾਰਤੀਆਂ ਨੂੰ ਵਧਾਈ ਦਿੱਤੀ | ਇਸ ਸਮੇਂ ਮਾ: ਰਾਮ ਸਿੰਘ, ਜਨਕ ਸਿੰਘ, ਦੀਵਾਨ ਸਿੰਘ, ਗੁਰਜੰਟ ਸਿੰਘ ਸਕੱਤਰ, ਬੇਅੰਤ ਕੌਰ, ਅਮਰਜੀਤ ਕੌਰ, ਗੋਲੋ ਕੌਰ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ |