ਲਹਿਰਾ ਮੁਹੱਬਤ, 29 ਜਨਵਰੀ (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਨੇ ਗੁਣਵੱਤਾ ਭਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਦਾ ਨਿਭਾਇਆ ਹੈ | ਵਿਦਿਆਰਥੀ-ਕੇਂਦਰਿਤ ਦਿ੍ਸ਼ਟੀਕੋਣ ਅਤੇ ਮਜ਼ਬੂਤ ਮੁੱਲ ਪ੍ਰਣਾਲੀ ਦੇ ਨਾਲ ਸਕੂਲ ਵਲੋਂ ਸ਼ਾਮਲ ਕੀਤੀਆਂ ਖੇਡਾਂ ਅਤੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਪ੍ਰੈਸ ਕਾਨਫ਼ਰੰਸ ਕੀਤੀ | ਇਸ ਪ੍ਰੈਸ ਕਾਨਫ਼ਰੰਸ ਦੀ ਅਗਵਾਈ ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼, ਬੀਬੀ ਵਾਲਾ ਰੋਡ ਦੇ ਨਿਰਦੇਸ਼ਕਾਂ ਸ੍ਰੀਮਤੀ ਮਾਲਵਿੰਦਰ ਕੌਰ ਸਿੱਧੂ, ਗਿਆਨ ਮੰਥਨ ਦੇ ਨਿਰਦੇਸ਼ਕਾ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ, ਸਿਲਵਰ ਓਕਸ ਸਪੋਰਟਸ ਅਕੈਡਮੀ ਦੇ ਨਿਰਦੇਸ਼ਕ ਨਵਦੀਪ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਛਾਇਆ ਵਿਨੋਚਾ ਨੇ ਕੀਤੀ | ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੰਸਥਾ ਦੀ ਦਿ੍ਸ਼ਟੀ ਨੂੰ ਉਜਾਗਰ ਕੀਤਾ | ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਸਹੂਲਤਾਂ ਦੀ ਇਕ ਪ੍ਰਭਾਵਸ਼ਾਲੀ ਸ਼੍ਰੇਣੀ ਸ਼ੁਰੂ ਕੀਤੀ ਗਈ ਹੈ | ਜਿਸ ਵਿਚ ਘੋੜਸਵਾਰੀ, ਸ਼ੂਟਿੰਗ, ਰੱਗਬੀ, ਜਿਮਨਾਸਟਿਕ, ਤੀਰ-ਅੰਦਾਜ਼ੀ, ਕਿ੍ਕਟ, ਬਾਸਕਟਬਾਲ, ਬੈਡਮਿੰਟਨ ਅਤੇ ਸਕੇਟਿੰਗ ਸ਼ਾਮਿਲ ਹਨ | ਗਿਆਨਮੰਥਨ ਦੀ ਨਿਰਦੇਸ਼ਕਾ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਵੀ ਅਨੁਭਵੀ ਅਧਿਆਪਕਾਂ, ਨਵੀਨਤਮ ਅਧਿਆਪਨ ਪੱਧਤੀਆਂ ਅਤੇ ਵਿਦਿਆਰਥੀ-ਕੇਂਦਰਿਤ ਸਿੱਖਣ ਦੇ ਵਾਤਾਵਰਨ ਰਾਹੀਂ ਅਕਾਦਮਿਕ ਉਤਕਿ੍ਸ਼ਟਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜੋ ਰਚਨਾਤਮਿਕਤਾ ਅਤੇ ਜੀਵਨ ਭਰ ਸਿੱਖਣ ਦੀ ਸੋਚ ਨੂੰ ਉਤਸ਼ਾਹਿਤ ਕਰਦਾ ਹੈ | ਸਿਲਵਰ ਓਕਸ ਸਕੂਲ ਦਿ੍ੜ ਨਿਸ਼ਚੈ, ਉਤਕਿ੍ਸ਼ਟਤਾ ਅਤੇ ਸਰਵਪੱਖੀ ਵਿਕਾਸ 'ਤੇ ਆਧਾਰਿਤ ਇਕ ਪਰਿਵਰਤਨਕਾਰੀ ਸਿੱਖਿਆ ਯਾਤਰਾ 'ਤੇ ਵਿਦਿਆਰਥੀਆਂ ਦਾ ਸੁਆਗਤ ਕਰਨ ਲਈ ਹਮੇਸ਼ਾ ਤਿਆਰ ਹੈ |
ਸਿਲਵਰ ਓਕਸ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ- ਚੇਅਰਮੈਨ ਬਰਾੜ
ਅਜੀਤ ਡੈਸਕ
30-01-2026