17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸ਼ਹਿਰ ਵਿਚ ਧੜੱਲੇ ਨਾਲ ਵਿਕ ਰਿਹਾ ਫਾਸਟ ਫੂਡ, ਗੁਣਵੱਤਾ ਜਾਂਚ ਦੀ ਘਾਟ

ਅਜੀਤ ਡੈਸਕ 22-01-2026
ਮਾਨਸਾ, 21 ਜਨਵਰੀ (ਮੋਹਿਤ ਬਾਂਸਲ)- ਸ਼ਹਿਰ 'ਚ ਦਿਨੋਂ-ਦਿਨ ਫਾਸਟ ਫੂਡ ਦਾ ਰੁਝਾਨ ਵਧਦਾ ਜਾ ਰਿਹਾ ਹੈ | ਚਾਹੇ ਬੱਚਾ ਹੋਵੇ ਜਾਂ ਬਜ਼ੁਰਗ ਹਰ ਵਿਅਕਤੀ ਇਸ ਨੂੰ ਖਾਣ ਵੱਲ ਆਕਰਸ਼ਿਤ ਹੋ ਰਿਹਾ ਹੈ ਪਰ ਇਸ ਦੀ ਗੁਣਵੱਤਾ ਦਾ ਮਿਆਰ ਸਹੀ ਨਾ ਹੋਣ ਕਾਰਨ ਲੋਕਾਂ 'ਚ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ | ਅਕਸਰ ਹੀ ਦੇਖਣ 'ਚ ਆਉਂਦਾ ਹੈ ਕਿ ਸਕੂਲਾਂ ਦੇ ਨੇੜੇ, ਰਿਹਾਇਸ਼ੀ ਇਲਾਕਿਆਂ ਤੇ ਬਾਜ਼ਾਰਾਂ 'ਚ ਲੱਗੇ ਫਾਸਟ ਫੂਡ ਠੇਲਿ੍ਹਆਂ ਅਤੇ ਦੁਕਾਨਾਂ 'ਤੇ ਨਾ ਤਾਂ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਹੋ ਰਹੀ ਹੈ, ਜਿਸ ਕਾਰਨ ਅਕਸਰ ਬੱਚੇ ਫਾਸਟ ਫੂਡ ਖਾਣ ਤੋਂ ਬਾਅਦ ਉਲਟੀ, ਦਸਤ, ਪੇਟ ਦਰਦ ਅਤੇ ਬੁਖ਼ਾਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਜ਼ਿਆਦਾ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਫਾਸਟ ਫੂਡ ਵੇਚਣ ਵਾਲੇ ਘਟੀਆ ਤੇ ਨਕਲੀ ਸਮੱਗਰੀ ਦੀ ਵਰਤੋਂ ਖੁੱਲ੍ਹੇਆਮ ਕਰ ਰਹੇ ਹਨ | ਕਈ ਥਾਵਾਂ 'ਤੇ ਖਾਣਾ ਧੂੜ-ਮਿੱਟੀ ਅਤੇ ਮੱਖੀਆਂ ਨਾਲ ਭਰਿਆ ਹੋਇਆ ਮਿਲਦਾ ਹੈ, ਜੋ ਸਿੱਧੇ ਤੌਰ 'ਤੇ ਬੱਚਿਆਂ ਦੀ ਸਿਹਤ ਲਈ ਖ਼ਤਰਾ ਬਣ ਰਿਹਾ ਹੈ | ਸਿਹਤ ਮਾਹਿਰਾਂ ਮੁਤਾਬਿਕ ਇਸ ਤਰ੍ਹਾਂ ਦਾ ਗੰਧਲਾ ਅਤੇ ਘਟੀਆ ਗੁਣਵੱਤਾ ਵਾਲਾ ਫਾਸਟ ਫੂਡ ਖਾਣ ਨਾਲ ਬੱਚਿਆਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਲੰਬੇ ਸਮੇਂ 'ਚ ਲੀਵਰ, ਗੁਰਦੇ ਆਦਿ ਨਾਲ ਸਬੰਧਿਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ | ਸਿਹਤ ਸੁਰੱਖਿਆ ਵਿਭਾਗ ਦੀ ਲਾਪਰਵਾਹੀ ਵੀ ਸਵਾਲਾਂ ਦੇ ਘੇਰੇ ਵਿਚ ਹੈ | ਨਿਯਮਤ ਜਾਂਚ ਦੀ ਕਮੀ ਅਤੇ ਕਾਰਵਾਈ ਨਾ ਹੋਣ ਕਾਰਨ ਫਾਸਟ ਫੂਡ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਸਿਹਤ ਸੁਰੱਖਿਆ ਲਈ ਜ਼ਿੰਮੇਵਾਰ ਵਿਭਾਗਾਂ ਵਲੋਂ ਫਾਸਟ ਫੂਡ 'ਤੇ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਨਕਲੀ ਤੇ ਘਟੀਆ ਸਮੱਗਰੀ ਵਰਤਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ
ਪਿਛਲੀ ਖ਼ਬਰ ਕਾ. ਲਾਭ ਸਿੰਘ ਮਾਨਸਾ ਦੀ ਬਰਸੀ ਮੌਕੇ ਇਨਕਲਾਬੀ ਧਿਰਾਂ ਵਲੋਂ ਤਿੱਖਾ ਸੰਘਰਸ਼ ਲੜਨ ਦਾ ਫ਼ੈਸਲਾ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਦੇ ਐਨ. ਐਸ. ਐਸ. ਵਲੰਟੀਅਰਾਂ ਨੇ ਨੈਸ਼ਨਲ ਐਡਵੈਂਚਰ ਕੈਂਪ ਸਫ਼ਲਤਾ ਨਾਲ ਮੁਕੰਮਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।