16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੈਂਟਰ ਪੱਧਰੀ ਖੇਡਾਂ ਤਹਿਤ ਅਥਲੈਟਿਕਸ ਮੁਕਾਬਲੇ ਕਰਵਾਏ

ਮੌੜ ਮੰਡੀ, 16 ਨਵੰਬਰ (ਗੁਰਜੀਤ ਸਿੰਘ ਕਮਾਲੂ)-ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਤਹਿਤ ਐਥਲੈਟਿਕਸ ਮੁਕਾਬਲੇ ਸਥਾਨਕ ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਵਿਖੇ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਸਵਰਨ ਪ੍ਰਕਾਸ਼ ਨੇ ਕੀਤਾ। ਇਸ ਮੌਕੇ ਨਵਦੀਪ ਸਿੰਘ ਸੈਂਟਰ ਹੈੱਡ ਟੀਚਰ ਮੌੜ ਕਲਾਂ , ਪ੍ਰਿਤਪਾਲ ਸਿੰਘ ਬੀਐਸਓ ਬਲਾਕ ਮੌੜ, ਜਗਸੀਰ ਸਿੰਘ ਹੈੱਡ ਟੀਚਰ ਮੌੜ ਖੁਰਦ, ਸੁਨੀਲ ਕੁਮਾਰ ਹੈੱਡ ਟੀਚਰ ਸ.

ਅਜੀਤ ਡੈਸਕ 17-11-2026
ਮੌੜ ਮੰਡੀ, 16 ਨਵੰਬਰ (ਗੁਰਜੀਤ ਸਿੰਘ ਕਮਾਲੂ)-ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਤਹਿਤ ਐਥਲੈਟਿਕਸ ਮੁਕਾਬਲੇ ਸਥਾਨਕ ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਵਿਖੇ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਸਵਰਨ ਪ੍ਰਕਾਸ਼ ਨੇ ਕੀਤਾ। ਇਸ ਮੌਕੇ ਨਵਦੀਪ ਸਿੰਘ ਸੈਂਟਰ ਹੈੱਡ ਟੀਚਰ ਮੌੜ ਕਲਾਂ , ਪ੍ਰਿਤਪਾਲ ਸਿੰਘ ਬੀਐਸਓ ਬਲਾਕ ਮੌੜ, ਜਗਸੀਰ ਸਿੰਘ ਹੈੱਡ ਟੀਚਰ ਮੌੜ ਖੁਰਦ, ਸੁਨੀਲ ਕੁਮਾਰ ਹੈੱਡ ਟੀਚਰ ਸ.ਪ.ਸ ਲੱਲਾ ਪੱਤੀ, ਜਗਰਾਜ ਸਿੰਘ ਟੀਚਰ ਘੁੰਮਣ ਕਲਾਂ, ਵਹੀਦ ਕੁਰੈਸ਼ੀ ਖੇਡ ਮਾਹਿਰ, ਜਸਵਿੰਦਰ ਸਿੰਘ ਚਾਹਲ ਸਟੇਜ ਸੈਕਟਰੀ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਰਜਨੀਸ਼ ਕੁਮਾਰ ਘੁੰਮਣ ਖੁਰਦ ਅਤੇ ਹੋਰ ਅਧਿਆਪਕ ਮੌਜੂਦ ਸਨ, ਜਿਨ੍ਹਾਂ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਲਈ ਰਿਫ਼ਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ। ਮੀਡੀਆ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ 100 ਮੀਟਰ ਦੌੜ ਵਿਚ ਗੁਰਮਨ ਸਿੰਘ ਸੰਤ ਫਤਿਹ ਸਿੰਘ ਸਕੂਲ ਨੇ ਪਹਿਲਾ ਅਤੇ ਹਰਗੁਣ ਸਿੰਘ ਸ.ਪ.ਸ ਘੁੰਮਣ ਖੁਰਦ ਨੇ ਦੂਸਰਾ ਸਥਾਨ, 200 ਮੀਟਰ ਵਿਚ ਨਵੀਨ ਕੁਮਾਰ ਮੌੜ ਖੁਰਦ ਨੇ ਪਹਿਲਾ ਅਤੇ ਹਰਗੁਣ ਸਿੰਘ ਘੁੰਮਣ ਖੁਰਦ ਨੇ ਦੂਸਰਾ ਸਥਾਨ, 400 ਮੀਟਰ ਵਿਚ ਨਵੀਨ ਕੁਮਾਰ ਮੌੜ ਖੁਰਦ ਪਹਿਲਾ ਅਤੇ ਵੀਰਜੋਤ ਸਿੰਘ ਸੰਤ ਫਤਿਹ ਸਿੰਘ ਸਕੂਲ ਨੇ ਦੂਸਰਾ ਸਥਾਨ, 600 ਮੀਟਰ ਦੌੜ ਵਿਚ ਮਨਪ੍ਰੀਤ ਸਿੰਘ ਸਰਸਵਤੀ ਕਾਨਵੈਂਟ ਸਕੂਲ ਨੇ ਪਹਿਲਾ ਅਤੇ ਤਰਨਵੀਰ ਸਿੰਘ ਸੰਤ ਫਤਿਹ ਸਿੰਘ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਜਦਕਿ ਲੜਕੀਆਂ ਦੀ 100 ਮੀਟਰ ਦੌੜ ਵਿਚ ਅੰਜਲੀ ਰਾਣੀ ਸੁੱਖਾ ਸਿੰਘ ਵਾਲਾ ਨੇ ਪਹਿਲਾ ਅਤੇ ਸ਼ਿਕਸ਼ਾ ਰਾਣੀ ਮੌੜ ਖੁਰਦ ਨੇ ਦੂਜਾ ਸਥਾਨ, 200 ਮੀਟਰ ਦੌੜ ਵਿਚ ਵੀਰਪਾਲ ਕੌਰ ਸ.ਪ.ਸ ਰਾਮਨਗਰ ਨੇ ਪਹਿਲਾ ਅਤੇ ਅੰਜਲੀ ਸੁੱਖਾ ਸਿੰਘ ਵਾਲਾ ਨੇ ਦੂਜਾ ਸਥਾਨ, 400 ਮੀਟਰ ਵਿਚ ਅੰਜੂ ਦੇਵੀ ਸੁੱਖਾ ਸਿੰਘ ਵਾਲਾ ਨੇ ਪਹਿਲਾ ਅਤੇ ਹਰਿਗੁਣਕਾਰ ਗਿਆਨ ਗੁਣ ਸਾਗਰ ਸਕੂਲ ਨੇ ਦੂਜਾ ਸਥਾਨ, 600 ਮੀਟਰ ਵਿਚ ਸ਼ਿਕਸ਼ਾ ਰਾਣੀ ਮੌੜ ਖੁਰਦ ਨੇ ਪਹਿਲਾ ਅਤੇ ਹਰਪੁਨੀਤ ਕੌਰ ਗਿਆਨ ਗੁਣ ਸਾਗਰ ਸਕੂਲ ਦੂਜਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ ਮੁਕਾਬਲੇ ’ਚ ਜੈਸਵਿਨ ਸਿੰਘ ਗਿਆਨ ਗੁਣ ਸਾਗਰ ਸਕੂਲ ਮੌੜ ਮੰਡੀ ਪਹਿਲੇ ਅਤੇ ਨਵੀਨ ਕੁਮਾਰ ਮੌੜ ਖੁਰਦ ਦੂਸਰੇ ਅਤੇ ਕੁੜੀਆਂ ਵਿਚ ਰਾਜਦੀਪ ਕੌਰ ਸ.ਪ.ਸ ਮੌੜ ਖੁਰਦ ਪਹਿਲੇ ਅਤੇ ਪੁਸ਼ਪਿੰਦਰ ਕੌਰ ਸੈਂਟਰ ਸਕੂਲ ਦੂਸਰੇ ਸਥਾਨ ’ਤੇ ਰਹੀ।
ਪਿਛਲੀ ਖ਼ਬਰ ਜ਼ਿਊਲਰ ਦੀ ਦੁਕਾਨ ’ਚੋਂ 30 ਤੋਲੇ ਸੋਨੇ ਅਤੇ 2 ਕਿੱਲੋ ਚਾਂਦੀ ਦੇ ਗਹਿਣੇ ਚੋਰੀ ਅਗਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਬਾਲ ਦਿਵਸ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।