ਬਰੇਟਾ, 21 ਜਨਵਰੀ (ਜੀਵਨ ਸ਼ਰਮਾ)- ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਸਕੱਤਰ ਸਮੇਤ ਹੋਰਨਾਂ ਕਰਮਚਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਕਮੇਟੀ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਜਾਣਕਾਰੀ ਅਨੁਸਾਰ ਸਕੱਤਰ ਦੀ ਅਸਾਮੀ 12 ਦਸੰਬਰ 2025 ਤੋਂ ਖਾਲੀ ਚੱਲ ਰਹੀ ਹੈ , ਕਿਸੇ ਹੋਰ ਸਕੱਤਰ ਕੋਲ ਇਸ ਕਮੇਟੀ ਦਾ ਵਾਧੂ ਚਾਰਜ ਨਹੀਂ ਹੈ | ਆੜ੍ਹਤੀ ਵਰਗ ਜਿਨ੍ਹਾਂ ਨੇ ਲਾਇਸੰਸ ਆਦਿ ਬਣਾਉਣੇ ਤੇ ਨਿਊ ਕਰਵਾਉਣੇ ਹਨ, ਸਮੇਤ ਹੋਰ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ | ਕਮੇਟੀ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵੀ ਰੁਕੀਆਂ ਪਈਆਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਵੱਡੀ ਸਮੱਸਿਆ ਪੇਸ਼ ਆ ਰਹੀ ਹੈ | ਇਸ ਤੋਂ ਇਲਾਵਾ ਕਮੇਟੀ ਦੇ ਮੰਡੀ ਸੁਪਰਵਾਈਜ਼ਰ, 5 ਬੋਲੀ ਲੇਖਕ, 2 ਕਲਰਕਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ, ਨੂੰ ਤੁਰੰਤ ਭਰਨ ਦੀ ਲੋੜ ਹੈ |