ਗਿਆਨ ਸਰੋਵਰ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਫੇਰਾ ਲਗਾਇਆ
ਝੁਨੀਰ, 17 ਨਵੰਬਰ (ਸੰਜੀਵ ਸਿੰਗਲਾ)- ਗਿਆਨ ਸਰੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਵੱਖ-ਵੱਖ ਥਾਵਾਂ ਦਾ ਵਿੱਦਿਅਕ ਫੇਰਾ ਲਗਾਇਆ ਗਿਆ। ਫ਼ਰੀਦਕੋਟ ਬਾਬਾ ਫਰੀਦ ਜੀ ਦੇ ਟਿੱਲੇ ਵਿਚ ਨਤਮਸਤਕ ਹੋਏ ਅਤੇ ਪੁਰਾਤਨ ਇਤਿਹਾਸਕ ਕਿਲੇ ਬਾਰੇ, ਬਾਬਾ ਫਰੀਦ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਝੁਨੀਰ, 17 ਨਵੰਬਰ (ਸੰਜੀਵ ਸਿੰਗਲਾ)- ਗਿਆਨ ਸਰੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਵੱਖ-ਵੱਖ ਥਾਵਾਂ ਦਾ ਵਿੱਦਿਅਕ ਫੇਰਾ ਲਗਾਇਆ ਗਿਆ। ਫ਼ਰੀਦਕੋਟ ਬਾਬਾ ਫਰੀਦ ਜੀ ਦੇ ਟਿੱਲੇ ਵਿਚ ਨਤਮਸਤਕ ਹੋਏ ਅਤੇ ਪੁਰਾਤਨ ਇਤਿਹਾਸਕ ਕਿਲੇ ਬਾਰੇ, ਬਾਬਾ ਫਰੀਦ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੰਮ੍ਰਿਤਸਰ ਦਾ ‘ਸਾਡਾ ਪਿੰਡ’ ਗਏ ਜਿੱਥੇ ਬੱਚਿਆਂ ਨੇ ਪੁਰਾਤਨ ਕਿੱਤੇ, ਪਹਿਰਾਵੇ, ਖਾਣ-ਪੀਣ, ਖੇਡਾਂ ਬਾਰੇ ਜਾਣਕਾਰੀ ਹਾਸਲ ਕੀਤੀ। ਫਿਰ ਭਾਰਤ ਦੇ ਵੀਰ ਸੈਨਿਕਾਂ ਦੀ ਰੀਟਰੀਟ ਸ਼ੇਰੇਮਨੀ ਨੇ ਵਿਦਿਆਰਥੀਆਂ ’ਚ ਜੋਸ਼ ਭਰਿਆ। ਉਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਸਾਇੰਸ ਸਿਟੀ ਕਪੂਰਥਲਾ, ਸੁਲਤਾਨਪੁਰ ਲੋਧੀ ਦਾ ਵੀ ਦੌਰਾ ਕੀਤਾ। ਪ੍ਰਿੰਸੀਪਲ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਟੂਰ ਲਗਾਉਣ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਹੁੰਦਾ ਹੈ। ਇਸ ਮੌਕੇ ਜਰਨੈਲ ਸਿੰਘ, ਸਤਵਿੰਦਰ ਸਿੰਘ, ਰਮਨਦੀਪ ਕੌਰ, ਰਾਜਕਿਰਨ ਕੌਰ ਆਦਿ ਹਾਜ਼ਰ ਸਨ।