18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਬਠਿੰਡਾ ਪੁਲਿਸ ਵਲੋਂ ਮੁਸਤੈਦੀ ਵਧਾਈ

ਅਜੀਤ ਡੈਸਕ 22-01-2026
ਬਠਿੰਡਾ, 21 ਜਨਵਰੀ (ਵੀਰਪਾਲ ਸਿੰਘ)- ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਆਪ ਸਰਕਾਰ ਵਲੋਂ ਗੈਂਗਸਟਰਾਂ 'ਤੇ ਵਾਰ ਦੀ ਸ਼ੁਰੂਆਤ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਦੀ ਅਗਵਾਈ ਵਿਚ ਬਠਿੰਡਾ ਜ਼ਿਲੇ੍ਹ ਵਿਚ ਵੱਖ-ਵੱਖ ਪੁਲਿਸ ਟੀਮ ਬਣਾ ਕੇ ਸ਼ਹਿਰਾਂ ਦੀਆਂ ਵੱਖ-ਵੱਖ ਥਾਵਾਂ 'ਤੇ ਚੌਕਸੀ ਵਧਾਈ ਗਈ¢ ਇਸ ਦੌਰਾਨ ਭਾਰੀ ਪੁਲਿਸ ਸੁਰੱਖਿਆ ਫੋਰਸ ਵਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਅਪ੍ਰੇਸ਼ਨ ਪ੍ਰਹਾਰ ਕੀਤਾ ਗਿਆ¢ ਇਸ ਦÏਰਾਨ ਰੇਲਵੇ ਸਟੇਸ਼ਨ ਤੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ¢ ਇਸ ਮÏਕੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤੀ ਤੋਂ ਬਾਅਦ 72 ਘੰਟਿਆਂ ਵਿਚ ਗੈਂਗਸਟਰ ਸੂਬਾ ਬਣਾਉਣ ਲਈ ਜੰਗੀ ਪੱਧਰ 'ਤੇ ਮੁਹਿੰਮ ਅਰੰਭ ਕੀਤੀ ਗਈ ਹੈ¢ ਇਸ ਮੁਹਿੰਮ ਦÏਰਾਨ ਬਠਿੰਡਾ ਨੂੰ ਪੁਰੀ ਤਰ੍ਹਾਂ ਕ੍ਰਾਇਮ ਮੁਕਤ ਕਰਨ ਲਈ 340 ਪੰਜਾਬ ਪੁਲਿਸ ਸੁਰੱਖਿਆ ਫੋਰਸਾਂ 4 ਐਸ.ਪੀ. ਅਤੇ 13 ਡੀ.ਐਸ.ਪੀ. 62 ਪੁਲਿਸ ਪਾਰਟੀਆਂ ਬਣਾ ਕੇ ਜ਼ਿਲ੍ਹੇ ਵਿਚ ਗੈਂਗਸਟਰਾਂ ਸਰਗਰਮੀਆਂ ਵਿਚ ਸ਼ੱਕੀ 110 ਦੇ ਕਰੀਬ ਲੋਕਾਂ ਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ¢ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚੋਂ ਕ੍ਰਾਇਮ ਕਰਨ ਵਾਲੇ ਅਪਰਾਧੀ ਲੋਕਾਂ 'ਤੇ ਸਖ਼ਤੀ ਵਰਤੀ ਜਾਵੇਗੀ¢ ਕਿਸੇ ਵੀ ਅਪਰਾਧੀ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ¢ ਲੰਘੇ ਡੇਢ ਦਿਨ ਤੋਂ ਪੁਲਿਸ ਵਲੋਂ ਗੈਂਗਸਟਰ 'ਤੇ ਕਾਬੂ ਪਾਉਣ ਲਈ ਮੁਹਿੰਮ ਨੂੰ ਪੂਰੀ ਤਰ੍ਹਾਂ ਤੇਜ ਕੀਤਾ ਜਾ ਚੁੱਕਿਆ ਹੈ¢
ਪਿਛਲੀ ਖ਼ਬਰ ਥਰਮਲ ਪਲਾਂਟ ਰੂਪਨਗਰ ਵਿਚ ਆ ਰਹੀਆਂ ਪਰਾਲੀ ਦੀਆਂ ਗੱਟੀਆਂ 'ਚ ਘਪਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ ਅਗਲੀ ਖ਼ਬਰ ਪਿੰਡ ਭਾਵਾ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਰਜਬਾਹੇ 'ਚੋਂ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।