29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਟਿਕਟਾਂ ਦੀ ਵੰਡ ਨੇ ਭਾਜਪਾ ’ਚ ਪੈਦਾ ਕੀਤੀ ਬਗ਼ਾਵਤ, ਸਾਬਕਾ ਡਿਪਟੀ ਮੇਅਰ ਅਨਿਲ ਦੂਬੇ ਸਮੇਤ ਕਈ ਆਗੂ ਆਜ਼ਾਦ ਲੜਨਗੇ ਚੋਣ ਸਾਬਕਾ ਅਹੁਦੇਦਾਰਾਂ ਨੇ ਖੋਲ੍ਹਿਆ ਮੋਰਚਾ , ਸੈਕਟਰ -45 ਦੀ ਮੀਟਿੰਗ ’ ਚ ਕਈ ਵਾਰਡਾਂ ਤੋਂ ਚੋਣ ਲੜਨ ਦਾ ਫ਼ੈਸਲਾ

ਚੰਡੀਗੜ੍ਹ, 28 ਨਵੰਬਰ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਭਾਜਪਾ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਹੁਣ ਬਗ਼ਾਵਤ ਦਾ ਰੂਪ ਧਾਰਨ ਲੱਗੀ ਹੈ। ਪਾਰਟੀ ਦੇ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਕਈ ਆਗੂਆਂ ਨੇ ਚੋਣ ਮੈਦਾਨ ਵਿਚ ਆਜ਼ਾਦ ਉਮੀਦਵਾਰਾਂ ਵਜੋਂ ਉਤਰਨ ਦਾ ਮਨ ਬਣਾ ਲਿਆ ਹੈ।

ਅਜੀਤ ਡੈਸਕ 29-11-2026
ਚੰਡੀਗੜ੍ਹ, 28 ਨਵੰਬਰ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਭਾਜਪਾ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਹੁਣ ਬਗ਼ਾਵਤ ਦਾ ਰੂਪ ਧਾਰਨ ਲੱਗੀ ਹੈ। ਪਾਰਟੀ ਦੇ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਕਈ ਆਗੂਆਂ ਨੇ ਚੋਣ ਮੈਦਾਨ ਵਿਚ ਆਜ਼ਾਦ ਉਮੀਦਵਾਰਾਂ ਵਜੋਂ ਉਤਰਨ ਦਾ ਮਨ ਬਣਾ ਲਿਆ ਹੈ। ਇਸ ਸੰਬੰਧੀ ਸਨਿਚਰਵਾਰ ਨੂੰ ਸੈਕਟਰ-45 ਵਿਚ ਹੋਈ ਮੀਟਿੰਗ ਵਿਚ ਵੱਖ-ਵੱਖ ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਸਹਿਮਤੀ ਬਣਾਈ ਗਈ। ਮੀਟਿੰਗ ਦੌਰਾਨ ਸਾਬਕਾ ਡਿਪਟੀ ਮੇਅਰ ਅਨਿਲ ਦੂਬੇ ਨੇ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ, ਜਦਕਿ ਚੰਡੀਗੜ੍ਹ ਭਾਜਪਾ ਦੇ ਸਾਬਕਾ ਪੂਰਵਾਂਚਲ ਪ੍ਰਧਾਨ ਗੋਪਾਲ ਸ਼ੁਕਲਾ ਵਾਰਡ ਨੰਬਰ 31 ਤੋਂ ਚੋਣ ਮੈਦਾਨ ਵਿਚ ਉਤਰਨਗੇ। ਦੋਵੇਂ ਆਗੂ ਪਹਿਲਾਂ ਭਾਜਪਾ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ। ਇਸੇ ਤਰ੍ਹਾਂ ਭਾਜਪਾ ਦੇ ਸਾਬਕਾ ਮੈਡੀਕਲ ਸੈੱਲ ਪ੍ਰਧਾਨ ਪ੍ਰਿੰਸ ਭੰਡੂਲਾ ਦੀ ਪਤਨੀ ਵਲੋਂ ਸੈਕਟਰ-22 ਤੋਂ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚਿਰਾਗ ਵਲੋਂ ਸੈਕਟਰ-49, ਸੰਜੀਵ ਗਰੋਵਰ ਵਲੋਂ ਸੈਕਟਰ-40 ਅਤੇ ਸੈਣੀ ਵਲੋਂ ਸੈਕਟਰ-25 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ। ਪੁਰਾਣੇ ਵਰਕਰਾਂ ਦੀ ਨਾਰਾਜ਼ਗੀ ਬਣੀ ਪਾਰਟੀ ਲਈ ਚਿੰਤਾ ਭਾਜਪਾ ਵਿਚ ਟਿਕਟਾਂ ਦੀ ਵੰਡ ਤੋਂ ਬਾਅਦ ਉੱਭਰੀ ਨਾਰਾਜ਼ਗੀ ਦਾ ਇਕ ਅਹਿਮ ਪਹਿਲੂ ਇਹ ਹੈ ਕਿ ਬਗ਼ਾਵਤੀ ਸੁਰ ਉਨ੍ਹਾਂ ਆਗੂਆਂ ਵਲੋਂ ਉਠਾਏ ਜਾ ਰਹੇ ਹਨ, ਜਿਹੜੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਸੰਗਠਨ ਵਿਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਸਾਬਕਾ ਡਿਪਟੀ ਮੇਅਰ ਅਤੇ ਸਾਬਕਾ ਸੈੱਲ ਮੁਖੀਆਂ ਵਲੋਂ ਚੋਣ ਲੜਨ ਦੇ ਫ਼ੈਸਲੇ ਨਾਲ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ਅਤੇ ਪਾਰਟੀ ਅੰਦਰ ਦਾਅਵੇਦਾਰਾਂ ਦੀ ਨਾਰਾਜ਼ਗੀ ਮੁੜ ਚਰਚਾ ਵਿਚ ਆ ਗਈ ਹੈ। ਪਾਰਟੀ ਲਈ ਚੁਣੌਤੀ ਸਿਰਫ਼ ਬਾਗ਼ੀ ਉਮੀਦਵਾਰਾਂ ਦੇ ਚੋਣ ਮੈਦਾਨ ਵਿਚ ਉਤਰਨ ਤੱਕ ਸੀਮਤ ਨਹੀਂ ਹੈ, ਸਗੋਂ ਇਨ੍ਹਾਂ ਆਗੂਆਂ ਨਾਲ ਜੁੜੇ ਵਰਕਰਾਂ ਤੇ ਸਮਰਥਕਾਂ ਦੀ ਭੂਮਿਕਾ ਵੀ ਅਹਿਮ ਰਹੇਗੀ। ਨਿਗਮ ਚੋਣਾਂ ਵਿਚ ਸਥਾਨਕ ਪੱਧਰ ’ਤੇ ਉਮੀਦਵਾਰ ਦੀ ਨਿੱਜੀ ਪਛਾਣ, ਇਲਾਕੇ ਵਿਚ ਲੋਕਾਂ ਨਾਲ ਸੰਪਰਕ ਅਤੇ ਪੁਰਾਣੇ ਸੰਗਠਨਾਤਮਕ ਸਬੰਧ ਵੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਈ ਵਾਰਡਾਂ ’ਚ ਤਿਕੋਣੇ ਮੁਕਾਬਲੇ ਬਣਨ ਦੇ ਆਸਾਰ ਬਾਗ਼ੀ ਆਗੂਆਂ ਵਲੋਂ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਦੇ ਫ਼ੈਸਲੇ ਨਾਲ ਕਈ ਥਾਵਾਂ ’ਤੇ ਮੁਕਾਬਲੇ ਦੀ ਤਸਵੀਰ ਬਦਲ ਸਕਦੀ ਹੈ। ਜੇਕਰ ਇਹ ਆਗੂ ਆਪਣੇ ਫ਼ੈਸਲੇ ’ਤੇ ਕਾਇਮ ਰਹਿੰਦੇ ਹਨ ਤਾਂ ਭਾਜਪਾ ਦੇ ਅਧਿਕਾਰਤ ਉਮੀਦਵਾਰਾਂ ਨੂੰ ਆਪਣੇ ਹੀ ਸਾਬਕਾ ਸਾਥੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਵੋਟਾਂ ਦੀ ਵੰਡ ਦਾ ਮੁੱਦਾ ਵੀ ਅਹਿਮ ਬਣ ਸਕਦਾ ਹੈ। ਦੂਜੇ ਪਾਸੇ, ਭਾਜਪਾ ਸੰਗਠਨ ਸਾਹਮਣੇ ਨਾਰਾਜ਼ ਆਗੂਆਂ ਨੂੰ ਮਨਾਉਣ ਤੇ ਅੰਦਰੂਨੀ ਅਸੰਤੋਸ਼ ਨੂੰ ਦੂਰ ਕਰਨ ਦੀ ਚੁਣੌਤੀ ਵੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਇਨ੍ਹਾਂ ਬਾਗ਼ੀ ਆਗੂਆਂ ਨਾਲ ਗੱਲਬਾਤ ਕਰਕੇ ਕੋਈ ਸਮਝੌਤਾ ਕਰਦੀ ਹੈ ਜਾਂ ਇਹ ਸਾਰੇ ਆਗੂ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ਵਿਚ ਡਟੇ ਰਹਿੰਦੇ ਹਨ।
ਪਿਛਲੀ ਖ਼ਬਰ ਪਿੰਡ ਸੋਹਾਲੀ ਦੇ 350 ਪਰਿਵਾਰਾਂ ਨੂੰ ਗੋਲਡੀ ਵਲੋਂ ਸੌਂਪੇ ਮਾਲਕੀ ਹੱਕ ਦੇ ਦਸਤਾਵੇਜ਼ ਅਗਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।