27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜ਼ਖ਼ਮੀ ਮਹਿਲਾ ਕਰਮਚਾਰੀ ਨੂੰ ਇਨਸਾਫ਼ ਦਿਵਾਉਣ ਲਈ ਲਗਾਇਆ ਧਰਨਾ

ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਵਿਚ 25 ਨਵੰਬਰ ਨੂੰ ਡਿਊਟੀ ਦੌਰਾਨ ਜ਼ਖ਼ਮੀ ਹੋਈ ਕਰਮਚਾਰੀ ਸਰਿਤਾ ਨੂੰ ਇਨਸਾਫ਼ ਦਿਵਾਉਣ ਲਈ ਅੰਕੁਰ ਸਕੂਲ ਮਜ਼ਦੂਰ ਏਕਤਾ ਯੂਨੀਅਨ ਤੇ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੁਪਹਿਰ ਦੀ ਛੁੱਟੀ ਦੌਰਾਨ ਇਕ ਬੱਚੇ ਨੂੰ ਖਿੜਕੀ ’ਤੇ ਚੜ੍ਹਨ ਤੋਂ ਬਚਾਉਂਦਿਆਂ ਸਰਿਤਾ ਹੇਠਾਂ ਡਿੱਗ ਪਈ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ।

ਅਜੀਤ ਡੈਸਕ 27-11-2026
ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਵਿਚ 25 ਨਵੰਬਰ ਨੂੰ ਡਿਊਟੀ ਦੌਰਾਨ ਜ਼ਖ਼ਮੀ ਹੋਈ ਕਰਮਚਾਰੀ ਸਰਿਤਾ ਨੂੰ ਇਨਸਾਫ਼ ਦਿਵਾਉਣ ਲਈ ਅੰਕੁਰ ਸਕੂਲ ਮਜ਼ਦੂਰ ਏਕਤਾ ਯੂਨੀਅਨ ਤੇ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੁਪਹਿਰ ਦੀ ਛੁੱਟੀ ਦੌਰਾਨ ਇਕ ਬੱਚੇ ਨੂੰ ਖਿੜਕੀ ’ਤੇ ਚੜ੍ਹਨ ਤੋਂ ਬਚਾਉਂਦਿਆਂ ਸਰਿਤਾ ਹੇਠਾਂ ਡਿੱਗ ਪਈ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ। ਯੂਨੀਅਨ ਦਾ ਦੋਸ਼ ਹੈ ਕਿ ਸਕੂਲ ਤੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਉਸ ਦੇ ਇਲਾਜ ਦੀ ਜ਼ਿੰਮੇਵਾਰੀ ਨਹੀਂ ਚੁੱਕੀ। ਵਿਦਿਆਰਥੀਆਂ ਤੇ ਐਸ. ਐਫ. ਐਸ. ਦੇ ਮੈਂਬਰਾਂ ਨੇ ਉਸ ਦੀ ਮਦਦ ਕੀਤੀ। ਉਪਰੰਤ ਕੁੱਝ ਘੰਟਿਆਂ ਦੇ ਧਰਨੇ ਮਗਰੋਂ ਪ੍ਰਬੰਧਕਾਂ ਨੇ ਆਰਜ਼ੀ ਰਾਹਤ ਦੇਣ ਲਈ ਸਹਿਮਤੀ ਦਿੱਤੀ, ਪਰ ਮੁਆਵਜ਼ੇ ਦੀ ਮੰਗ ਰੱਦ ਕਰ ਦਿੱਤੀ। ਉਧਰ ਯੂਨੀਅਨ ਨੇ ਇਲਾਜ ਦਾ ਪੂਰਾ ਖਰਚਾ, ਮੁਆਵਜ਼ਾ ਤੇ ਤਨਖ਼ਾਹ ਸਮੇਤ ਮੈਡੀਕਲ ਛੁੱਟੀ ਦੇਣ ਦੀ ਮੰਗ ਕੀਤੀ। ਸਰਿਤਾ ਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਪਿਛਲੀ ਖ਼ਬਰ ‘ਖੇਲੋ ਇੰਡੀਆ ਯੂਥ ਗੇਮਜ਼-2026’ ਪੰਜਾਬ ਦੀਆਂ ਸਾਫ਼ਟਬਾਲ ਤੇ ਹਾਕੀ (ਅੰਡਰ-18) ਟੀਮਾਂ ਦੇ ਚੋਣ ਟਰਾਇਲ ਪਹਿਲੀ ਨੂੰ ਹੋਣਗੇ ਅਗਲੀ ਖ਼ਬਰ ਚੰਡੀਗੜ੍ਹ ’ਚ ਰਾਸ਼ਟਰੀ ਸ਼ਿਲਪ ਮੇਲੇ ਦਾ ਹੋਵੇਗਾ ਆਗ਼ਾਜ਼ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।