ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਥਾਂ-ਥਾਂ ਖੁੱਲ੍ਹੇ ਮੌਤ ਦੇ ਖੂਹ, ਹਾਦਸਿਆਂ ਦੀ ਉਡੀਕ ’ਚ ਪ੍ਰਸ਼ਾਸਨ
ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੇ ਅਹਿਮ ਤੇ ਰੁਝੇਵਿਆਂ ਭਰੇ ਡੇਰਾਬੱਸੀ-ਗੁਲਾਬਗੜ੍ਹ ਮੁੱਖ ਮਾਰਗ ‘ਤੇ ਸੀਵਰੇਜ ਦੇ ਟੁੱਟੇ ਢੱਕਣ ਤੇ ਨਾਲਿਆਂ ਦੀਆਂ ਨੁਕਸਾਨੀਆਂ ਸਲੈਬਾਂ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਈਆਂ ਹਨ। ਸੜਕ ਦੇ ਵਿਚਕਾਰ ਤੇ ਕਿਨਾਰਿਆਂ ‘ਤੇ ਥਾਂ-ਥਾਂ ਬਣੇ ਡੂੰਘੇ ਟੋਏ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਡੇਰਾਬੱਸੀ-ਗੁਲਾਬਗੜ੍ਹ ਮੁੱਖ ਮਾਰਗ ‘ਤੇ ਟੁੱਟੇ ਪਏ ਸੀਵਰੇਜ ਦੇ ਢੱਕਣ ਅਤੇ ਨਾਲਿਆਂ ਦੀਆਂ ਸਲੈਬਾਂ। ਤਸਵੀਰ : ਰਣਬੀਰ ਸਿੰਘ ਪੜ੍ਹੀ
25-11-2026