11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਬਕਾ ਮੰਤਰੀ ਕੰਗ ਵਲੋਂ ਸ਼ਿਵਾਲਿਕ ਸਿਟੀ ਦੇ ਵਸਨੀਕਾਂ ਨਾਲ ਮੀਟਿੰਗ

ਖਰੜ, 10 ਨਵੰਬਰ (ਜੰਡਪੁਰੀ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸੇਵਾ-ਮੁਕਤ ਚੀਫ਼ ਇੰਜ. ਮਨਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸਥਾਨਕ ਸ਼ਿਵਾਲਿਕ ਸਿਟੀ (ਵਾ.

ਅਜੀਤ ਡੈਸਕ 11-11-2026
ਖਰੜ, 10 ਨਵੰਬਰ (ਜੰਡਪੁਰੀ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸੇਵਾ-ਮੁਕਤ ਚੀਫ਼ ਇੰਜ. ਮਨਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸਥਾਨਕ ਸ਼ਿਵਾਲਿਕ ਸਿਟੀ (ਵਾ. ਨੰ. 17) ਦੇ ਵਸਨੀਕਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਲੋਕਾਂ ਨੇ ਸਾਬਕਾ ਮੰਤਰੀ ਕੰਗ ਨੂੰ ਦੱਸਿਆ ਕਿ ਬੱਸ ਅੱਡੇ ਤੋਂ ਲੈ ਕੇ ਲਾਂਡਰਾਂ ਰੋਡ ਤੱਕ ਟਾਈਲਾਂ ਲਗਵਾਈਆਂ ਗਈਆਂ ਸਨ ਤੇ ਇਸ ਕੰਮ ਨੂੰ ਬਹੁਤ ਸਮਾਂ ਲੱਗਿਆ ਸੀ, ਜਿਸ ਕਾਰਨ ਲਗਾਤਾਰ ਟ੍ਰੈਫ਼ਿਕ ਜਾਮ ਲੱਗਦੇ ਰਹੇ ਪਰ ਇਸ ਦੇ ਬਾਵਜੂਦ ਕੰਮ ਦਾ ਮਿਆਰ ਕਾਫ਼ੀ ਮਾੜਾ ਹੈ। ਉਨ੍ਹਾਂ ਕਿਹਾ ਕਿ ਸ਼ਿਵਾਲਿਕ ਸਿਟੀ ‘ਚ ਮੁੱਢਲੀਆਂ ਸਹੂਲਤਾਂ ਤੇ ਵਿਕਾਸ ਕਾਰਜਾਂ ਦੀ ਭਾਰੀ ਘਾਟ ਹੈ ਅਤੇ ਇਸ ਬਾਬਤ ਉਹ ਨਗਰ ਕੌਂਸਲ ਖਰੜ ਨੂੰ ਕਈ ਵਾਰ ਲਿਖਤੀ ਤੌਰ ‘ਤੇ ਜਾਣੂ ਕਰਵਾ ਚੁੱਕੇ ਹਨ, ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਕਾਲੋਨੀ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਲਿਹਾਜ਼ਾ ਨਗਰ ਕੌਂਸਲ ਨੂੰ ਇਥੇ ਪਹਿਲ ਦੇ ਆਧਾਰ ‘ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਇਸੇ ਦੌਰਾਨ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਸਮੁੱਚਾ ਸੂਬਾ ਵਿਕਾਸ ਪੱਖੋਂ ਪਛੜ ਚੁੱਕਾ ਹੈ ਤੇ ਖਾਸ ਤੌਰ ‘ਤੇ ਹਲਕਾ ਖਰੜ ਅਧੀਨ ਪੈਂਦੀਆਂ ਤਿੰਨੋਂ ਨਗਰ ਕੌਂਸਲਾਂ ਖਰੜ, ਕੁਰਾਲੀ ਤੇ ਨਵਾਂਗਰਾਓਂ ਤਹਿਤ ਪੈਂਦੇ ਖੇਤਰ ਪ੍ਰਤੀ ਸੂਬਾ ਸਰਕਾਰ ਅਤੇ ਸੰਬੰਧਿਤ ਕੌਂਸਲਰਾਂ ਵਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਸਮੁੱਚੇ ਵਿਕਾਸ ਕਾਰਜ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਿਛਲੇ ਪੌਣੇ ਪੰਜ ਸਾਲਾਂ ‘ਚ ‘ਆਪ’ ਸਰਕਾਰ ਨੂੰ ਪਰਖ ਕੇ ਦੇਖ ਲਿਆ ਹੈ ਤੇ ਇਸੇ ਕਾਰਨ ਸੂਬਾ ਵਾਸੀ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਮਨਜੀਤ ਸਿੰਘ ਬਾਜਵਾ, ਕੌਂਸਲਰ ਸੁਰਮੁੱਖ ਸਿੰਘ, ਚਰਨਜੀਤ ਕੌਰ, ਕ੍ਰਿਸ਼ਨ ਸਿੰਘ, ਸ਼ੇਰ ਸਿੰਘ, ਐਚ. ਪੀ. ਐੱਸ. ਖਹਿਰਾ, ਪਰਵਿੰਦਰ ਕੌਰ, ਰਾਜਿੰਦਰ ਕੌਰ, ਜਸਵਿੰਦਰ ਕੌਰ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਰਾਜ ਕੁਮਾਰ, ਰਵਿੰਦਰ ਕੌਰ, ਐੱਸ. ਐੱਸ., ਚਾਹਲ, ਮਨਜੀਤ ਕੌਰ, ਅੰਮ੍ਰਿਤਪਾਲ ਸਿੰਘ, ਸ਼ਿਵ ਸ਼ਰਮਾ, ਜਗਦੀਸ਼ ਸੈਣੀ, ਰੁਪਿੰਦਰ ਸਿੰਘ, ਰਮਨ ਦੱਤਾ, ਜਗਰੂਪ ਸਿੰਘ ਗਿੱਲ, ਮਾਸਟਰ ਸ਼ਿੰਗਾਰਾ ਸਿੰਘ ਤੇ ਹਰਬੰਸ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਨਾਜ ਮੰਡੀ ਖਰੜ ਵਿਖੇ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਖ਼ਫ਼ਾ ਕਿਸਾਨਾਂ ਤੇ ਆੜ੍ਹਤੀਆਂ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਗਾਇਆ... ਅਗਲੀ ਖ਼ਬਰ ਗੁਰਬਖ਼ਸ਼ ਸਿੰਘ ਨੂੰ ਟੀ. ਐੱਸ. ਯੂ. ਦੇ ਮੁਹਾਲੀ ਸਰਕਲ ਦਾ ਪ੍ਰਧਾਨ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।