31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਏ.ਐੱਮ.ਐੱਸ ਡਿਪਾਰਟ ’ਚ ਵਿਜੀਲੈਂਸ ਜਾਗਰੂਕਤਾ ਹਫ਼ਤਾ 2026 ਮਨਾਇਆ

ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ (ਯੂ. ਆਈ.

ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਏ.ਐੱਮ.ਐੱਸ ਡਿਪਾਰਟ ਵਿਚ ਕਰਵਾਏ ਮੁਕਾਬਲਿਆ ’ਚ ਹਿੱਸੇ ਲੈਂਦੇ ਹੋਏ ਵਿਦਿਆਰਥੀ। 31-10-2026
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ (ਯੂ.ਆਈ.ਏ.ਐੱਮ.ਐੱਸ) ਨੇ ‘ਖ਼ੁਸ਼ਹਾਲੀ ਲਈ ਸੰਭਾਵਨਾ’ ਵਿਸੇ ਨਾਲ ਸੰਬੰਧਿਤ ਵਿਜੀਲੈਂਸ ਜਾਗਰੂਕਤਾ ਹਫ਼ਤਾ 2026 ਮਨਾਇਆ ਗਿਆ। ਯੂ.ਆਈ.ਏ.ਐਮ.ਐੱਸ ਦੇ ਡਾਇਰੈਕਟਰ ਪ੍ਰੋ. ਅਨੁਪ੍ਰੀਤ ਕੌਰ ਮਾਵੀ ਦੀ ਅਗਵਾਈ ਹੇਠ ਇਕ ਇਮਾਨਦਾਰੀ ਦੀ ਸਹੁੰ ਚੁੱਕੀ ਗਈ। ਜਿਸ ਵਿਚ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਗੀਦਾਰਾਂ ਨੇ ਇਮਾਨਦਾਰੀ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣ, ਆਪਣੇ ਆਚਰਨ ਵਿਚ ਇਮਾਨਦਾਰੀ, ਪਾਰਦਰਸ਼ਤਾ ਬਣਾਈ ਰੱਖਣ ਅਤੇ ਭ੍ਰਿਸ਼ਟਾਚਾਰ ਦੀ ਕਿਸੇ ਵੀ ਘਟਨਾ ਦੀ ਰਿਪੋਰਟ ਕਰਨ ਦਾ ਵਾਅਦਾ ਕੀਤਾ ਗਿਆ। ਇਹ ਵਿਚ ਡਿਜੀਟਲ ਪੋਸਟਰ ਮੇਕਿੰਗ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਕਾਰਟੂਨ ਮੇਕਿੰਗ ਅਤੇ ਲੇਖ ਲਿਖਣ ਸਮੇਤ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਦੁਆਰਾ ਬਣਾਏ ਗਏ ਡਿਜੀਟਲ ਪੋਸਟਰਾਂ ਨੇ ‘ਖ਼ੁਸ਼ਹਾਲੀ ਲਈ ਪ੍ਰਤਿਭਾ’ ਉਦੇਸ਼ ਨੂੰ ਉਜਾਗਰ ਕੀਤਾ। ਜੇਤੂ ਸੌਰਵ ਭੱਟੀ ਨੇ ਪਹਿਲਾ, ਅੰਸ਼ੂ ਕੁਮਾਰੀ ਨੇ ਦੂਜਾ ਸਥਾਨ ਅਤੇ ਸ਼੍ਰੇਆ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਲਿਖਣ ਮੁਕਾਬਲੇ ਵਿਚ ਦੇਵੀਸ਼ੀ ਮਨਹਾਸ ਨੇ ਪਹਿਲਾ, ਦੀਪਜੋਤ ਕੌਰ ਨੇ ਦੂਜਾ ਅਤੇ ਤਨਿਸ਼ਕਾ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲਾ ਵਿਚੋਂ ਰਾਣਾ ਨੇ ਪਹਿਲਾ, ਦੀਪਿਕਾ ਨੇ ਦੂਜਾ ਅਤੇ ਤੀਜਾ ਇਨਾਮ ਸਾਂਝੇ ਤੌਰ ’ਤੇ ਆਸਮੀ ਗੁਪਤਾ, ਆਦਿਤਿਆ ਮੁੰਜਾਲ, ਜਗਤਰਨ ਸਿੰਘ ਅਤੇ ਕੋਮਲਪ੍ਰੀਤ ਕੌਰ ਨੂੰ ਦਿੱਤਾ ਗਿਆ। ਕਾਰਟੂਨ-ਮੇਕਿੰਗ ਮੁਕਾਬਲੇ ਵਿਚ ਭਾਵਨਾ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਸਲੋਗਨ ਮੇਕਿੰਗ ਮੁਕਾਬਲਾ ਵਿਚੋ ਸ਼੍ਰੇਆ, ਨੀਤਿਕਾ ਅਤੇ ਦਿਵਜੋਤ ਨੇ ਸਾਂਝੇ ਤੌਰ ’ਤੇ ਪਹਿਲਾ ਇਨਾਮ ਪ੍ਰਾਪਤ ਕੀਤਾ। ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਡਾ. ਗੌਰਵ ਭਾਟੀਆ ਨੇ ਵਿਦਿਆਰਥੀਆਂ, ਸਟਾਫ਼ ਨੂੰ ਨੈਤਿਕ ਆਚਰਣ, ਪਾਰਦਰਸ਼ਤਾ ਅਤੇ ਰੋਕਥਾਮ ਸਬੰਧੀ ਵਿਚਾਰ ਸਾਝੇ ਕੀਤੇ। ਹਫ਼ਤੇ ਦਾ ਸਮਾਪਨ ਇਨਾਮ ਵੰਡ ਸਮਾਰੋਹ ਨਾਲ ਹੋਇਆ।
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਕ ਕਰਵਾਇਆ ਸੈਮੀ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ‘ ਹਿਮਾਂਸ਼ੂ ’ ਦੀ ਹੋਈ ਚੋਣ , ਪ੍ਰਿਥਵੀਜੀਤ ਸਿੰਘ ਠਾਕੁਰ ਨੂੰ ਬਣਾਇਆ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।