ਚੰਡੀਗੜ੍ਹ, 30 ਅਕਤੂਬਰ (ਅ.ਬ.)-ਜਿਵੇਂ-ਜਿਵੇਂ ਸਰਦੀਆਂ ਨੇੜੇ ਆ ਰਹੀਆਂ ਹਨ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਚੰਡੀਗੜ੍ਹ ਦੇ ਸੈਕਟਰ-29ਡੀ ਸਥਿਤ ਮਸ਼ਹੂਰ ‘ਪ੍ਰਤਾਪ ਟੈਕਸਟਾਈਲਜ਼’ (ਐੱਸਸੀਓ 37, ਸਾਈਂ ਮੰਦਰ ਦੇ ਸਾਹਮਣੇ) ਵੱਲੋਂ ਸ਼ਹਿਰ ਵਾਸੀਆਂ ਲਈ ਇੱਕ ਵਾਰ ਫਿਰ ਸ਼ਾਨਦਾਰ ਵਿੰਟਰ ਅਤੇ ਟੈਕਸਟਾਈਲ ਮੇਲਾ ਸ਼ੁਰੂ ਕੀਤਾ ਗਿਆ ਹੈ। ਇਸ ਵਾਰ ਦੇ ਨਵੇਂ ਸਟਾਕ ਵਿੱਚ ਰੇਮੰਡ, ਇੰਡੋ-ਵੈਸਟਰਨ, ਸ਼ੇਰਵਾਨੀ ਅਤੇ ਵੈਡਿੰਗ ਸੂਟ ਲੈਂਥ ਦੇ ਲੇਟੈਸਟ ਡਿਜ਼ਾਈਨ ਅਤੇ ਆਕਰਸ਼ਕ ਰੰਗਾਂ ਦੀ ਵਿਸ਼ਾਲ ਰੇਂਜ ਸ਼ਾਮਿਲ ਹੈ। ਦੁਕਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਵਾਰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਤੌਰ ‘ਤੇ ਲੋਈਆਂ ਅਤੇ ਵਿਆਹਾਂ ਵਿੱਚ ‘ਮਿਲਣੀ’ ਲਈ ਕੰਬਲ, ਰਜਾਈਆਂ ਅਤੇ ਬੈੱਡਸ਼ੀਟਾਂ ਸਿੱਧੇ ਫੈਕਟਰੀ ਰੇਟ ‘ਤੇ ਉਪਲਬਧ ਹਨ। ਇਸ ਦੇ ਨਾਲ ਹੀ ਡੋਨੇਸ਼ਨ ਬਲੈਂਕੇਟਸ ਦਾ ਵਿਸ਼ੇਸ਼ ਸਟਾਕ ਵੀ ਰੱਖਿਆ ਗਿਆ ਹੈ। ਗਾਹਕਾਂ ਲਈ ਪ੍ਰਤਾਪ ਟੈਕਸਟਾਈਲਜ਼ ਵੱਲੋਂ ਖਾਸ ਡਿਸਕਾਊਂਟ ਆਫ਼ਰ ਪੇਸ਼ ਕੀਤੇ ਗਏ ਹਨ। ਇਨ੍ਹਾਂ ਤਹਿਤ ਕੋਟ-ਪੈਂਟ ਜਾਂ ਸੂਟ ਖਰੀਦਣ ‘ਤੇ ਸਿਲਾਈ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ 7 ਫ੍ਰੀ ਗਿਫ਼ਟ ਵੀ ਦਿੱਤੇ ਜਾ ਰਹੇ ਹਨ।