30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਕੁਰਾਲੀ, 29ਅਕਤੂਬਰ ( ਹਰਪ੍ਰੀਤ ਸਿੰਘ)-ਪਤੀ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਤਿਉਹਾਰ ਅੱਜ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਕਰਵਾ ਚੌਥ ਦਾ ਤਿਉਹਾਰ ਜਿੱਥੇ ਸੁਹਾਗਣਾਂ ਅਤੇ ਨਵ-ਵਿਆਹੀਆਂ ਔਰਤਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਮਨਾਇਆ ਜਾਂਦਾ ਹੈ, ਉਥੇ ਹੀ ਅਣਵਿਆਹੀਆਂ ਲੜਕੀਆਂ ਵੀ ਚੰਗਾ ਜੀਵਨ ਸਾਥੀ ਪ੍ਰਾਪਤ ਕਰਨ ਦੀ ਕਾਮਨਾ ਨਾਲ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੀਆਂ ਹਨ।

ਅਜੀਤ ਡੈਸਕ 30-10-2026
ਕੁਰਾਲੀ, 29ਅਕਤੂਬਰ ( ਹਰਪ੍ਰੀਤ ਸਿੰਘ)-ਪਤੀ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਤਿਉਹਾਰ ਅੱਜ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਕਰਵਾ ਚੌਥ ਦਾ ਤਿਉਹਾਰ ਜਿੱਥੇ ਸੁਹਾਗਣਾਂ ਅਤੇ ਨਵ-ਵਿਆਹੀਆਂ ਔਰਤਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਮਨਾਇਆ ਜਾਂਦਾ ਹੈ, ਉਥੇ ਹੀ ਅਣਵਿਆਹੀਆਂ ਲੜਕੀਆਂ ਵੀ ਚੰਗਾ ਜੀਵਨ ਸਾਥੀ ਪ੍ਰਾਪਤ ਕਰਨ ਦੀ ਕਾਮਨਾ ਨਾਲ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਇਸ ਮੌਕੇ ਸ਼ਹਿਰ ਦੇ ਮੁੱਖ ਬਾਜ਼ਾਰ, ਸਬਜ਼ੀ ਮੰਡੀ ਚੌਕ ਅਤੇ ਮਾਤਾ ਰਾਣੀ ਚੌਕ ਵਿਖੇ ਕਾਫ਼ੀ ਰੌਣਕ ਦੇਖਣ ਨੂੰ ਮਿਲੀ। ਔਰਤਾਂ ਨੇ ਤਿਉਹਾਰ ਦੀਆਂ ਤਿਆਰੀਆਂ ਲਈ ਜੰਮ ਕੇ ਖਰੀਦਦਾਰੀ ਕੀਤੀ। ਚੂੜੀਆਂ, ਮਹਿੰਦੀ, ਮਠਿਆਈਆਂ ਅਤੇ ਫਲਾਂ ਦੀਆਂ ਦੁਕਾਨਾਂ ’ਤੇ ਖ਼ਾਸ ਰੌਣਕ ਰਹੀ। ਇਸ ਦੌਰਾਨ ਘਰਾਂ ਵਿਚ ਪੂਰੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਪੂਜਾ-ਅਰਚਨਾ ਕੀਤੀ ਅਤੇ ਕਰਵਾ ਚੌਥ ਨਾਲ ਸੰਬੰਧਿਤ ਇਤਿਹਾਸਿਕ ਕਥਾ ਸੁਣੀ। ਉਪਰੰਤ ਰਾਤ ਸਮੇਂ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਭੇਟ ਕੀਤਾ ਅਤੇ ਇਸ ਤੋਂ ਬਾਅਦ ਹੀ ਆਪਣਾ ਵਰਤ ਖੋਲ੍ਹਿਆ।
ਪਿਛਲੀ ਖ਼ਬਰ ਇਕ ਧਿਰ ਦੇ ਪੰਜ ਤੇ ਦੂਜੀ ਧਿਰ ਦੇ ਦੋ ਵਿਅਕਤੀ ਹਸਪਤਾਲ ਦਾਖ਼ਲ ਅਗਲੀ ਖ਼ਬਰ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।