26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਚੰਡੀਗੜ੍ਹ ਵਿਚ ਕਰਵਾ ਚੌਥ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਲੱਗੀਆਂ ਖੂਬ ਰੌਣਕਾਂ

ਚੰਡੀਗੜ੍ਹ, 25 ਅਕਤੂਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਚੰਡੀਗੜ੍ਹ ਵਿਖੇ ਕਰਵਾ ਚੌਥ ਦੇ ਤਿਉਹਾਰ ਨੂੰ ਮਨਾਉਣ ਲਈ ਬਾਜ਼ਾਰਾਂ ਵਿੱਚ ਵੱਡੀ ਭੀੜ ਵੇਖੀ ਜਾ ਰਹੀ ਹੈ। ਇਸ ਵਾਰੀ ਵੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਜਿੱਥੇ ਖੂਬ ਸਜਾਇਆ ਗਿਆ ਹੈ ਉੱਥੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਵਧੇਰੇ ਭੀੜ ਦਿਖਾਈ ਦੇ ਰਹੀ ਹੈ।

ਅਜੀਤ ਡੈਸਕ 26-10-2026
ਚੰਡੀਗੜ੍ਹ, 25 ਅਕਤੂਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਚੰਡੀਗੜ੍ਹ ਵਿਖੇ ਕਰਵਾ ਚੌਥ ਦੇ ਤਿਉਹਾਰ ਨੂੰ ਮਨਾਉਣ ਲਈ ਬਾਜ਼ਾਰਾਂ ਵਿੱਚ ਵੱਡੀ ਭੀੜ ਵੇਖੀ ਜਾ ਰਹੀ ਹੈ। ਇਸ ਵਾਰੀ ਵੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਜਿੱਥੇ ਖੂਬ ਸਜਾਇਆ ਗਿਆ ਹੈ ਉੱਥੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਵਧੇਰੇ ਭੀੜ ਦਿਖਾਈ ਦੇ ਰਹੀ ਹੈ। ਬਾਜ਼ਾਰਾਂ ਵਿੱਚ ਕਰਵਾ ਚੌਥ ਦੇ ਤਿਉਹਾਰ ਪ੍ਰਤੀ ਚੰਗੀ ਰੁਚੀ ਵਿਖਾਉਂਦੇ ਹੋਏ ਮਹਿਲਾਵਾਂ ਦੇ ਕਲੱਬਾਂ ਵਲੋਂ ਵੀ ਇਸ ਤਿਉਹਾਰ ਨੂੰ ਨੂੰ ਮਨਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਦੁਕਾਨਦਾਰਾਂ ਵੀ ਆਪਣੀ ਖਰੀਦਦਾਰੀ ਤੇ ਵੇਚ-ਵੱਟ ਲਈ ਕਾਫੀ ਉਤਸ਼ਾਹਤ ਦਿਖਾਈ ਦੇ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 21 ਦੇ ਪ੍ਰਸਿੱਧ ਸ਼ੋਰੂਮ ਦੇ ਆਰ .ਐਲ ਬਜਾਜ ਦਾ ਕਹਿਣਾ ਸੀ ਕਿ ਮੁਟਿਆਰਾਂ ਅਤੇ ਮਹਿਲਾਵਾਂ ਵਧੇਰੇ ਕਰਕੇ ਹਾਰ ਸ਼ਿੰਗਾਰ ਪ੍ਰਤੀ ਕਾਫੀ ਤਵੱਜੋ ਦੇ ਰਹੀਆਂ ਹਨ ਤੇ ਉਨ੍ਹਾਂ ਵਲੋਂ ਨਵੇਂ ਨਵੇਂ ਫੈਸ਼ਨ ਨਾਲ ਸੰਬੰਧਿਤ ਚੀਜ਼ਾ ਪ੍ਰਤੀ ਖਰੀਦਦਾਰੀ ਕੀਤੀ ਜਾ ਰਹੀ ਹੈ। ਪ੍ਰਕਾਸ਼ ਕੋਸਮੈਟਿਕ ਜੋਨ ਵਿੱਚ ਵੀ ਮਹਿਲਾਵਾਂ ਦੀ ਚੰਗੀ ਭੀੜ ਵਿਖਾਈ ਦਿੱਤੀ ਅਤੇ ਦੁਕਾਨਦਾਰਾਂ ਨੂੰ ਇਹ ਆਸ ਵੀ ਹੈ ਕਿ ਕਰਵਾ ਚੌਥ ਤੱਕ ਬਾਜ਼ਾਰਾਂ ਵਿੱਚ ਇਸੇ ਤਰ੍ਹਾਂ ਦੀ ਖਰੀਦਦਾਰੀ ਹੁੰਦੀ ਰਹੇਗੀ। ਇਸੇ ਦੌਰਾਨ ਮਹਿਲਾਵਾਂ ਵੱਲੋਂ ਕਰਵਾ ਚੌਥ ਦਾ ਵਰਤ ਰੱਖਣ ਵਾਲੇ ਸਮਾਨ ਪ੍ਰਤੀ ਵੀ ਦਿਲਚਸਪੀ ਦਿਖਾਈ ਜਾ ਰਹੀ ਹੈ।
ਪਿਛਲੀ ਖ਼ਬਰ “ਫ਼ੀਸ ਵਾਪਸ ਲਓ, ਪਾਰਕ ਮੁਫ਼ਤ ਰੱਖੋ”: ਬੋਟੈਨੀਕਲ ਗਾਰਡਨ ਦੇ ਮੁੱਦੇ ’ਤੇ ‘ਆਪ’ ਦਾ ਅਲਟੀਮੇਟਮ, ਲੋਕ ਭਵਨ ਵੱਲ ਮਾਰਚ ਕਰਨ... ਅਗਲੀ ਖ਼ਬਰ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਸ਼ਾਲ ਮੋਮਬੱਤੀ ਮਾਰਚ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਦਾਅਵੇ ਨਹੀਂ,ਸਗੋਂ ਠੋਸ ਕਾਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।