1 ਕਿੱਲੋ 75 ਗ੍ਰਾਮ ਗਾਂਜੇ ਸਮੇਤ ਇੱਕ ਗ੍ਰਿਫ਼ਤਾਰ
ਚੰਡੀਗੜ੍ਹ, 13 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਬਹਿਲਾਣਾ ਸਥਿਤ ਪੁਰਾਣੇ ਹਵਾਈ ਅੱਡੇ ਵਾਲੀ ਸੜਕ ਨੇੜੇ ਜੰਗਲੀ ਇਲਾਕੇ ’ਚੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 1 ਕਿਲੋ 75 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਛੋਟੂ ਕੁਮਾਰ ਵਾਸੀ ਬਹਿਲਾਣਾ, ਚੰਡੀਗੜ੍ਹ ਵਜੋਂ ਹੋਈ ਹੈ।
ਅਜੀਤ ਡੈਸਕ
14-10-2026