14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਖਰੜ ਵਿਖੇ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਸੀਤਾ ਸਵੰਬਰ ਤੇ ਰਾਮ - ਸੀਤਾ ਦੀ ਜੈਮਾਲਾ ਦਾ ਦ੍ਰਿਸ਼ ਬਣਿਆ ਖਿੱਚ ਦਾ ਕੇਂਦਰ

ਖਰੜ, 13 ਅਕਤੂਬਰ (ਜੰਡਪੁਰੀ)-ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਤੀਜੇ ਦਿਨ ਸੀਤਾ ਸਵੰਬਰ ਅਤੇ ਭਗਵਾਨ ਸ੍ਰੀ ਰਾਮ ਤੇ ਮਾਤਾ ਸੀਤਾ ਦੀ ਜੈਮਾਲਾ ਦਾ ਦ੍ਰਿਸ਼ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਹੋਲੀ ਬੇਸਿਲ ਹਸਪਤਾਲ ਖਰੜ ਦੇ ਐੱਮ.

ਅਜੀਤ ਡੈਸਕ 14-10-2026
ਖਰੜ, 13 ਅਕਤੂਬਰ (ਜੰਡਪੁਰੀ)-ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਤੀਜੇ ਦਿਨ ਸੀਤਾ ਸਵੰਬਰ ਅਤੇ ਭਗਵਾਨ ਸ੍ਰੀ ਰਾਮ ਤੇ ਮਾਤਾ ਸੀਤਾ ਦੀ ਜੈਮਾਲਾ ਦਾ ਦ੍ਰਿਸ਼ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਹੋਲੀ ਬੇਸਿਲ ਹਸਪਤਾਲ ਖਰੜ ਦੇ ਐੱਮ. ਡੀ. ਡਾ. ਸਚਿਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਲੱਬ ਦੇ ਅਹੁਦੇਦਾਰਾਂ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਭਾਮਾ ਅਤੇ ਪੀ. ਆਰ. ਓ. ਪੰਕਜ ਚੱਢਾ ਨੇ ਦੱਸਿਆ ਕਿ ਰਾਮ ਲੀਲ੍ਹਾ ਦੇ ਮੰਚਨ ਦੇ ਤੀਜੇ ਦਿਨ ਸੀਤਾ ਸਵੰਬਰ ਦਾ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਬਰਾਤ ਬੈਂਡ-ਬਾਜਿਆਂ ਨਾਲ ਮੰਚ ‘ਤੇ ਪਹੁੰਚੀ। ਇਸ ਤੋਂ ਬਾਅਦ ਰਾਮ-ਸੀਤਾ ਦੀ ਜੈਮਾਲਾ ਮੌਕੇ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਲਕਸ਼ਮਣ ਅਤੇ ਭਗਵਾਨ ਪਰਸ਼ੂਰਾਮ ਵਿਚਕਾਰ ਹੋਏ ਸੰਵਾਦ ਦੀ ਪੇਸ਼ਕਾਰੀ ਵੀ ਬੇਹੱਦ ਦਿਲਚਸਪ ਰਹੀ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਇਸ ਪ੍ਰਸੰਗ ਨੂੰ ਜੀਵੰਤ ਕਰ ਦਿੱਤਾ, ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਦੇ ਮੰਚਨ ਨੂੰ ਲੈ ਕੇ ਸ਼ਹਿਰ ਵਾਸੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਜਨੀਸ਼, ਡਾ. ਪੰਕਜ, ਸਾਹਿਲ ਸ਼ਰਮਾ, ਗੁਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਮੈਡਮ ਰੇਨੂੰ ਤੇ ਮੈਡਮ ਸਿਮਰਨ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ 1 ਕਿੱਲੋ 75 ਗ੍ਰਾਮ ਗਾਂਜੇ ਸਮੇਤ ਇੱਕ ਗ੍ਰਿਫ਼ਤਾਰ ਅਗਲੀ ਖ਼ਬਰ ਵੀਜ਼ਾ ਲਗਵਾਉਣ ਦੇ ਨਾਂਅ ’ਤੇ ਦੋ ਵਿਅਕਤੀਆਂ ਨਾਲ 19.33 ਲੱਖ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।