27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜ਼ਮਾਨਤ ’ਤੇ ਘਰ ਆਇਆ ਵਿਅਕਤੀ ਮੰਦਰ ਜਾਣ ਮਗਰੋਂ ਲਾਪਤਾ

ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਕਤਲ ਦੇ ਇਕ ਮਾਮਲੇ ਵਿਚ ਦੇਹਰਾਦੂਨ ਦੀ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟਣ ਤੋਂ ਬਾਅਦ ਜ਼ਮਾਨਤ ’ਤੇ ਘਰ ਆਇਆ 39 ਸਾਲਾ ਵਿਅਕਤੀ ਜਨਮ ਅਸ਼ਟਮੀ ਵਾਲੇ ਦਿਨ ਮੰਦਰ ਜਾਣ ਲਈ ਘਰੋਂ ਨਿਕਲਣ ਮਗਰੋਂ ਲਾਪਤਾ ਹੋ ਗਿਆ। ਪਰਿਵਾਰ ਵਲੋਂ ਆਪਣੇ ਪੱਧਰ ’ਤੇ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਅਜੀਤ ਡੈਸਕ 27-09-2026
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਕਤਲ ਦੇ ਇਕ ਮਾਮਲੇ ਵਿਚ ਦੇਹਰਾਦੂਨ ਦੀ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟਣ ਤੋਂ ਬਾਅਦ ਜ਼ਮਾਨਤ ’ਤੇ ਘਰ ਆਇਆ 39 ਸਾਲਾ ਵਿਅਕਤੀ ਜਨਮ ਅਸ਼ਟਮੀ ਵਾਲੇ ਦਿਨ ਮੰਦਰ ਜਾਣ ਲਈ ਘਰੋਂ ਨਿਕਲਣ ਮਗਰੋਂ ਲਾਪਤਾ ਹੋ ਗਿਆ। ਪਰਿਵਾਰ ਵਲੋਂ ਆਪਣੇ ਪੱਧਰ ’ਤੇ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪਰਿਵਾਰ ਅਨੁਸਾਰ ਉਕਤ ਵਿਅਕਤੀ ਖ਼ਿਲਾਫ਼ 2015 ਵਿਚ ਕਤਲ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਹ ਦੇਹਰਾਦੂਨ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ। ਹਾਈਕੋਰਟ ਨੈਨੀਤਾਲ ਵਲੋਂ 1 ਜੁਲਾਈ 2026 ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਉਸ ਨੂੰ 15 ਜੁਲਾਈ ਨੂੰ ਰਿਹਾਅ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਆਪਣੇ ਘਰ ਆ ਗਿਆ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਮਾਨਸਿਕ ਇਲਾਜ ਚੱਲ ਰਿਹਾ ਹੈ। 4 ਸਤੰਬਰ ਨੂੰ ਜਨਮ ਅਸ਼ਟਮੀ ਮੌਕੇ ਮੰਦਰ ਜਾਣ ਲਈ ਘਰੋਂ ਨਿਕਲਣ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਬੀ.ਐੱਨ.ਐੱਸ. ਦੀ ਧਾਰਾ 127 (6) ਗੈਰ-ਕਾਨੂੰਨੀ ਕੈਦ ਦੇ ਦੋਸ਼ ਤਹਿਤ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਤਨਿਸ਼ਕ ਵੱਲੋਂ ਟ੍ਰਾਈਸਿਟੀ ਵਿੱਚ ਡਾਇਮੰਡ ਐਕਸਪਰਟੀਜ਼ ਸੈਂਟਰ ਦੀ ਮੌਜੂਦਗੀ ਦਾ ਵਿਸਥਾਰ , ਡਾਇਮੰਡ ਮੁਲਾਂਕਣ ਵਿੱਚ ਹੋਰ ਪਾ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਭਾਵਤੇਗ ਸਿੰਘ ਗਿੱਲ ਅਤੇ ਰਾਈਜ਼ਾ ਢਿੱਲੋਂ ਨੂੰ ਏਸ਼ਿਆਈ ਖੇਡਾਂ ’ਚ ਕਾਂਸੀ ਦੇ ਤਗਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।