24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

1 ਕਰੋੜ ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਜੋੜਿਆ ਸੀਵਰੇਜ ਕੁਨੈਕਸ਼ਨ

ਡੇਰਾਬੱਸੀ, 23 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਹੈਬਤਪੁਰ ਰੋਡ ’ਤੇ ਕਰੀਬ ਇਕ ਕਰੋੜ ਰੁ. ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਸੀਵਰੇਜ ਕੁਨੈਕਸ਼ਨ ਜੋੜਨ ਦੇ ਮਾਮਲੇ ਵਿਚ ਨਗਰ ਕੌਂਸਲ ਵਲੋਂ ਕਾਰਵਾਈ ਕੀਤੀ ਗਈ ਹੈ।

ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦਵਿੰਦਰ ਸੈਣੀ ਦੀ ਮੌਜੂਦਗੀ ’ਚ ਸੀਵਰੇਜ ਦਾ ਕੁਨੈਕਸ਼ਨ ਕੱਟਦੇ ਹੋਏ ਕਰਮਚਾਰੀ। ਤਸਵੀਰ : ਗੁਰਮੀਤ ਸਿੰਘ 24-09-2026
ਡੇਰਾਬੱਸੀ, 23 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਹੈਬਤਪੁਰ ਰੋਡ ’ਤੇ ਕਰੀਬ ਇਕ ਕਰੋੜ ਰੁ. ਦੀ ਲਾਗਤ ਨਾਲ ਤਿਆਰ ਸੜਕ ਨੂੰ ਰਾਤ ਸਮੇਂ ਪੁੱਟ ਕੇ ਸੀਵਰੇਜ ਕੁਨੈਕਸ਼ਨ ਜੋੜਨ ਦੇ ਮਾਮਲੇ ਵਿਚ ਨਗਰ ਕੌਂਸਲ ਵਲੋਂ ਕਾਰਵਾਈ ਕੀਤੀ ਗਈ ਹੈ। ਕੌਂਸਲ ਦੀ ਟੀਮ ਨੇ ਜੇ. ਸੀ. ਬੀ. ਦੀ ਮਦਦ ਨਾਲ ਸੜਕ ਦੀ ਮੁੜ ਖੁਦਾਈ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਜੋੜਿਆ ਸੀਵਰੇਜ ਕੁਨੈਕਸ਼ਨ ਕੱਟ ਦਿੱਤਾ। ਇਸ ਦੌਰਾਨ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦਵਿੰਦਰ ਸੈਣੀ ਮੌਕੇ ’ਤੇ ਮੌਜੂਦ ਰਹੇ। ਵਾਈਸ ਪ੍ਰਧਾਨ ਦਵਿੰਦਰ ਸੈਣੀ ਨੇ ਦੱਸਿਆ ਕਿ ਜਿਸ ਫੈਕਟਰੀ ਵਲੋਂ ਰਾਤ ਸਮੇਂ ਸੜਕ ਪੁੱਟ ਕੇ ਸੀਵਰੇਜ ਕੁਨੈਕਸ਼ਨ ਜੋੜਿਆ ਗਿਆ ਸੀ, ਉਸ ਨੂੰ ਕੱਟ ਕੇ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ 19 ਸਤੰਬਰ ਦੀ ਰਾਤ ਕਰੀਬ 8 ਵਜੇ ਜੇ. ਸੀ. ਬੀ. ਰਾਹੀਂ ਸੜਕ ਦੇ ਲਗਭਗ ਅੱਧੇ ਹਿੱਸੇ ਦੀ ਖੁਦਾਈ ਕਰਕੇ ਸੀਵਰੇਜ ਕੁਨੈਕਸ਼ਨ ਜੋੜਿਆ ਜਾ ਰਿਹਾ ਸੀ। ਸੂਚਨਾ ਮਿਲਣ ’ਤੇ ਕੌਂਸਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਸੀ ਅਤੇ ਜੇ. ਸੀ. ਬੀ. ਵੀ ਜ਼ਬਤ ਕਰ ਲਈ ਸੀ। ਕੌਂਸਲ ਮੁਤਾਬਿਕ ਕਰੀਬ 8 ਇੰਚ ਦੇ ਪਾਈਪ ਰਾਹੀਂ ਸੜਕ ਦੇ ਵਿਚਕਾਰ ਸੀਵਰੇਜ ਕੁਨੈਕਸ਼ਨ ਜੋੜਿਆ ਗਿਆ ਸੀ। ਕਾਰਵਾਈ ਦੌਰਾਨ ਪਾਈਪ ਵੀ ਬਾਹਰ ਕੱਢ ਦਿੱਤੇ ਗਏ। ਹੁਣ ਸੜਕ ਦੀ ਮੁੜ ਮੁਰੰਮਤ ਕਰਕੇ ਇਸ ਨੂੰ ਪਹਿਲਾਂ ਵਾਲੀ ਹਾਲਤ ਵਿਚ ਲਿਆਉਣ ਦੀ ਲੋੜ ਹੈ। ਹੈਬਤਪੁਰ ਰੋਡ ਦੀ ਕੁਝ ਸਮਾਂ ਪਹਿਲਾਂ ਕਰੀਬ ਇਕ ਕਰੋੜ ਰੁ. ਦੀ ਲਾਗਤ ਨਾਲ ਰੀਕਾਰਪੇਟਿੰਗ ਕਰਵਾਈ ਗਈ ਸੀ। ਇਸ ਤੋਂ ਇਲਾਵਾ ਸੜਕ ਦੇ ਕਿਨਾਰਿਆਂ ’ਤੇ ਟਾਈਲਾਂ ਅਤੇ ਲਾਈਟਿੰਗ ਦਾ ਕੰਮ ਵੀ ਕੀਤਾ ਗਿਆ ਸੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਡੇਰਾਬੱਸੀ ਦੇ ਸੁੰਦਰੀਕਰਨ ਤਹਿਤ ਇਹ ਸੜਕ ਤਿਆਰ ਕਰਵਾਈ ਗਈ ਸੀ।
ਪਿਛਲੀ ਖ਼ਬਰ ਸੂਫ਼ੀ ਸੰਤ ਸਮਾਜ ਨੇ ਕੁਲਦੀਪ ਸ਼ਾਹ ਸੇਖੋਂ ਕਾਦਰੀ ਨੂੰ ਲਗਾਇਆ ਚੇਅਰਮੈਨ ਅਗਲੀ ਖ਼ਬਰ ਮਹਾਂਦੇਵ ਕਾਲੋਨੀ ’ਚ 10 ਤੋਂ 12 ਫੁੱਟ ਲੰਮਾ ਅਜਗਰ ਮਿਲਣ ਨਾਲ ਹੜਕੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।