22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਰਕਾਰ ਖ਼ੁਦ ਖ਼ਰੀਦ ਕੇ ਸੀ.ਟੀ.ਯੂ. ’ਚ ਚਲਾਏ ਇਲੈੱਕਟ੍ਰਿਕ ਬੱਸਾਂ - ਯੂਨੀਅਨ

ਚੰਡੀਗੜ੍ਹ, 21 ਸਤੰਬਰ (ਸੰਦੀਪ ਕੁਮਾਰ ਮਾਹਨਾ) - ਸੀ. ਟੀ.

ਚੰਡੀਗੜ੍ਹ ਦੇ ਏ.ਡੀ.ਸੀ ਅਮਨਦੀਪ ਸਿੰਘ ਭੱਟੀ ਨੂੰ ਮੰਗ-ਪੱਤਰ ਸੌਂਪਦੇ ਯੂਨੀਅਨ ਆਗੂ ਜਸਵੰਤ ਸਿੰਘ ਜੱਸਾ, ਸਤਿੰਦਰ ਸਿੰਘ, ਆਜ਼ਾਦ ਸਿੰਘ, ਬਲਵੀਰ ਸਿੰਘ, ਗੋਵਿੰਦ ਦਹੀਆ, ਨਰਿੰਦਰ ਰਾਣਾ ਅਤੇ ਸੰਜੀਵ ਕੁਮਾਰ। ਤਸਵੀਰ : ਕਮਲਜੀਤ ਸਿੰਘ। 22-09-2026
ਚੰਡੀਗੜ੍ਹ, 21 ਸਤੰਬਰ (ਸੰਦੀਪ ਕੁਮਾਰ ਮਾਹਨਾ) - ਸੀ.ਟੀ.ਯੂ. ਵਿਚ ਇਲੈਕਟ੍ਰਿਕ ਬੱਸਾਂ ਦੇ ਨਿੱਜੀ ਆਪ੍ਰੇਟਰਾਂ ਰਾਹੀਂ ਸੰਚਾਲਨ ਦੀ ਥਾਂ ਸਰਕਾਰ ਵਲੋਂ ਖ਼ੁਦ ਬੱਸਾਂ ਖ਼ਰੀਦ ਕੇ ਵਿਭਾਗ ਰਾਹੀਂ ਚਲਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਪਰੀਵਾਹਨ ਮਜ਼ਦੂਰ ਮਹਾਸੰਘ ਦੇ ਸੱਦੇ ’ਤੇ ਕੀਤੇ ਇਸ ਪ੍ਰਦਰਸ਼ਨ ਉਪਰੰਤ ਯੂਨੀਅਨ ਦੇ ਵਫ਼ਦ ਨੇ ਏ.ਡੀ.ਸੀ ਚੰਡੀਗੜ੍ਹ ਅਮਨਦੀਪ ਸਿੰਘ ਭੱਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦੇ ਨਾਂਅ ਮੰਗ-ਪੱਤਰ ਸੌਂਪਿਆ। ਯੂਨੀਅਨ ਦੇ ਉਪ ਪ੍ਰਧਾਨ ਸਤਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ‘ਚੰਡੀਗੜ੍ਹ ਸਿਟੀ ਬੱਸ ਸਰਵਿਸ’ ਦੇ ਨਾਂਅ ’ਤੇ ਬਣਾਈ ਗਈ ਵਿਵਸਥਾ ਤਹਿਤ ਪ੍ਰਾਈਵੇਟ ਆਪ੍ਰੇਟਰਾਂ ਤੋਂ ਇਲੈਕਟ੍ਰਿਕ ਬੱਸਾਂ ਲੈ ਕੇ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਲੈਕਟ੍ਰਿਕ ਬੱਸਾਂ ਸਰਕਾਰ ਖ਼ੁਦ ਖ਼ਰੀਦੇ ਅਤੇ ਇਨ੍ਹਾਂ ਦਾ ਸੰਚਾਲਨ ਸੀ.ਟੀ.ਯੂ. ਰਾਹੀਂ ਕੀਤਾ ਜਾਵੇ। ਯੂਨੀਅਨ ਦਾ ਕਹਿਣਾ ਸੀ ਕਿ ਸੀ.ਟੀ.ਯੂ. ਡੀਪੂ ਨੰਬਰ-3 ਵਿਚ ਚੱਲ ਰਹੀਆਂ ਕੁੱਝ ਇਲੈਕਟ੍ਰਿਕ ਬੱਸਾਂ ਦੀਆਂ ਬੈਟਰੀਆਂ ਨਾਲ ਸਬੰਧਿਤ ਸਮੱਸਿਆਵਾਂ ਕਾਰਨ ਬੱਸਾਂ ਦੇ ਸੰਚਾਲਨ ’ਤੇ ਅਸਰ ਪੈ ਰਿਹਾ ਹੈ ਅਤੇ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀ.ਟੀ.ਯੂ. ਲਈ 417 ਬੱਸਾਂ ਦਾ ਮਨਜ਼ੂਰਸ਼ੁਦਾ ਫਲੀਟ ਹੈ, ਜਦਕਿ ਮੌਜੂਦਾ ਸਮੇਂ ਕਰੀਬ 100 ਬੱਸਾਂ ਦੀ ਕਮੀ ਹੈ। ਯੂਨੀਅਨ ਅਨੁਸਾਰ ਲਗਭਗ 20 ਕਰੋੜ ਰੁਪਏ ਦਾ ਬਜਟ ਮਿਲਣ ਦੇ ਬਾਵਜੂਦ ਨਵੀਆਂ ਬੱਸਾਂ ਖ਼ਰੀਦਣ ਦੀ ਬਜਾਏ ਇਹ ਰਕਮ ਸਰੰਡਰ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਇਸ ਰਕਮ ਦੀ ਵਰਤੋਂ ਨਵੀਆਂ ਬੱਸਾਂ ਖ਼ਰੀਦਣ ਲਈ ਕੀਤੀ ਜਾਵੇ ਅਤੇ ਲੰਬੇ ਰੂਟਾਂ ’ਤੇ ਵੀ ਵਧੇਰੇ ਬੱਸਾਂ ਚਲਾਈਆਂ ਜਾਣ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲ ਸਕੇ। ਯੂਨੀਅਨ ਨੇ ਚੰਡੀਗੜ੍ਹ ’ਚ ਚੱਲ ਰਹੀਆਂ ਹੋਰਨਾਂ ਸੂਬਿਆ ਦੀਆਂ ਸਰਕਾਰੀ ਬੱਸਾਂ ਸਬੰਧੀ ਸਾਰੇ ਸੂਬਿਆ ਨਾਲ ਰੈਸੀਪ੍ਰੋਕਲ ਐਗਰੀਮੈਂਟ ਕਰਨ ਅਤੇ ਦੂਜੇ ਸੂਬਿਆਂ ਦੀਆਂ ਸਰਕਾਰੀ ਬੱਸਾਂ ’ਤੇ ਐੱਸ.ਆਰ.ਟੀ. ਲਾਗੂ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਖ਼ਾਲੀ ਪਈਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਅਸਾਮੀਆਂ ਭਰਨ ਅਤੇ ਯੂ.ਟੀ. ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਨੂੰ ਭੇਜੀਆਂ ਗਈਆਂ ਸੀ.ਟੀ.ਯੂ. ਦੀਆਂ 670 ਅਸਾਮੀਆਂ, ਜਿਨ੍ਹਾਂ ’ਚ 20 ਯਾਰਡ ਮਾਸਟਰ ਦੀਆਂ ਅਸਾਮੀਆਂ ਵੀ ਸ਼ਾਮਿਲ ਹਨ, ਨੂੰ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ।ਯੂਨੀਅਨ ਆਗੂਆਂ ਨੇ ਚੰਡੀਗੜ੍ਹ ’ਚ ਕਥਿਤ ਤੌਰ ’ਤੇ ਬਿਨਾਂ ਪਰਮਿਟ ਚੱਲ ਰਹੀਆਂ ਪ੍ਰਾਈਵੇਟ ਬੱਸਾਂ, ਟੈਪੂ ਟਰੈਵਲ, ਆਟੋ ਰਿਕਸ਼ਾ, ਰੈਪਿਡ ਅਤੇ ਬੱਸ ਸਟੈਂਡ-43 ਤੋਂ ਚੱਲ ਰਹੀਆਂ ਇੰਟੈਗਰਲ ਕੋਚ ਬੱਸਾਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸੀ.ਟੀ.ਯੂ. ਕੰਡਕਟਰ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ, ਬੀ.ਐੱਮ.ਐੱਸ. ਦੇ ਪ੍ਰਧਾਨ ਬਲਵਿੰਦਰ ਸਿੰਘ, ਕੋਆਰਡੀਨੇਸ਼ਨ ਕਮੇਟੀ ਦੇ ਉਪ-ਪ੍ਰਧਾਨ ਰਾਜਿੰਦਰ ਕੁਮਾਰ, ਇੰਸਪੈਕਟਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਸੋਹਨ ਸਿੰਘ, ਮਨਦੀਪ, ਅਤਰ ਸਿੰਘ, ਤੇਜਬੀਰ ਸਿੰਘ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ ਪਨੈਚਾਂ, ਯੂਨੀਅਨ ਦੇ ਚੇਅਰਮੈਨ ਰਾਜ ਕੁਮਾਰ, ਪ੍ਰਧਾਨ ਜਗਦੀਸ਼ ਸਿੰਘ ਅਤੇ ਪਿਸ਼ੋਰਾ ਸਿੰਘ ਸਮੇਤ ਹੋਰ ਆ ਗੂਆਂ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਕ੍ਰੌਂਪਟਨ ਆਪਣੀ ਨਵੀਂ ਵਾਲਸਮਾਈਲ ਆਊਟਡੋਰ ਡੇਕੋ ਵਾਲ ਲਾਈਟ ਰੇਂਜ ਦੇ ਨਾਲ ਸਟਾਈਲ ਅਤੇ ਟਿਕਾਊਪਨ ਬਾਹਰ ਲਿਆਉਂਦਾ ਹੈ ਅਗਲੀ ਖ਼ਬਰ ਅੰਮ੍ਰਿਤਸਰ ਵਿਚ 23 ਸਤੰਬਰ ਨੂੰ ਹੋਵੇਗੀ ਐੱਨ.ਆਰ.ਆਈ. ਮਿਲਣੀ : ਡਾ. ਰਵਜੋਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।