20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

34 ਗ੍ਰਾਮ ਕੋਕੀਨ ਤੇ 3.40 ਲੱਖ ਦੀ ਨਕਦੀ ਬਰਾਮਦ ਹੋਣ ਮਾਮਲੇ ਵਿਚ ਦੋ ਨਾਈਜ਼ੀਰੀਅਨ ਨਾਗਰਿਕਾਂ ਨੂੰ ਮਿਲੀ

ਐੱਸ. ਏ.

ਅਜੀਤ ਡੈਸਕ 20-09-2026
ਐੱਸ. ਏ. ਐੱਸ. ਨਗਰ, 19 ਸਤੰਬਰ (ਕਪਿਲ ਵਧਵ)-ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੀ ਜੱਜ ਨੀਤਿਕਾ ਵਰਮਾ ਨੇ ਅੱਜ ਦੋ ਨਾਈਜ਼ੀਰੀਅਨ ਨਾਗਰਿਕਾਂ ਰਿਚਰਡ ਅਤੇ ਕ੍ਰਿਸਚੀਅਨ ਨੂੰ ਜ਼ਮਾਨਤ ਦੇਣ ਦੇ ਹੁਕਮ ਸੁਣਾਏ ਹਨ। ਇਹ ਮਾਮਲਾ ਥਾਣਾ ਐਂਟੀ ਨਾਰਕੋਟਿਕਸ ਫੋਰਸ ਵਿਖੇ 14 ਜੁਲਾਈ 2026 ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21 ਤੇ 29 ਤਹਿਤ ਦਰਜ ਕੀਤਾ ਗਿਆ ਸੀ। ਅਦਾਲਤੀ ਰਿਕਾਰਡ ਅਨੁਸਾਰ ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਕੋਲੋਂ 34 ਗ੍ਰਾਮ ਕੋਕੀਨ ਅਤੇ 3.40 ਲੱਖ ਰੁ. ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਦੋਵੇਂ ਮੁਲਜ਼ਮ 14 ਜੁਲਾਈ ਤੋਂ ਨਿਆਂਇਕ ਹਿਰਾਸਤ ‘ਚ ਚੱਲ ਰਹੇ ਸਨ। ਅਦਾਲਤ ਨੇ ਨੋਟ ਕੀਤਾ ਕਿ ਬਰਾਮਦ ਕੋਕੀਨ ਦੀ ਮਾਤਰਾ ਵਪਾਰਕ ਮਾਤਰਾ ਤੋਂ ਘੱਟ ਹੈ ਅਤੇ ਐੱਫ. ਐੱਸ. ਐੱਲ. ਰਿਪੋਰਟ ਵਿਚ ਬਰਾਮਦ ਪਦਾਰਥ ਵਿਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਹੈ। ਅਦਾਲਤ ਨੇ ਦੋਵਾਂ ਨੂੰ 1-1 ਲੱਖ ਰੁ. ਦੇ ਜ਼ਮਾਨਤੀ ਮੁਚੱਲਕੇ ਭਰਨ ਦੀ ਸ਼ਰਤ ‘ਤੇ ਰਿਹਾਅ ਕਰਨ ਦੇ ਹੁਕਮ ਸੁਣਾਏ ਹਨ। ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ਨਾਈਜ਼ੀਰੀਅਨਾਂ ‘ਤੇ ਬਿਨਾਂ ਅਦਾਲਤੀ ਮਨਜ਼ੂਰੀ ਤੋਂ ਦੇਸ਼ ਛੱਡਣ ‘ਤੇ ਵੀ ਪਾਬੰਦੀ ਲਗਾਈ ਹੈ। ਵਿਦੇਸ਼ੀ ਨਾਗਰਿਕ ਹੋਣ ਕਾਰਨ ਉਨ੍ਹਾਂ ਨੂੰ ਰਿਹਾਈ ਤੋਂ ਬਾਅਦ ਇਕ ਹਫ਼ਤੇ ਅੰਦਰ ਐੱਫ. ਆਰ. ਆਰ. ਓ. ਕੋਲ ਰਜਿਸਟ੍ਰੇਸ਼ਨ ਕਰਵਾਉਣ ਸਮੇਤ ਹੋਰ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ।
ਪਿਛਲੀ ਖ਼ਬਰ ਜ਼ੀਰਕਪੁਰ ਤੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ 3 ਬੱਸਾਂ ਰਵਾਨਾ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨਾਲ ਗਾਲੀ - ਗਲੋਚ ਤੇ ਧਮਕੀਆਂ ਦੇਣ ਵਾਲਾ ਮੁਲਜ਼ਮ ਭੇਜਿਆ ਜੇਲ੍ਹ ਜ਼ਮੀਨਦੋਜ਼ ਕੇਬਲ ਨੁਕਸਾਨੀ, ਸਰਕਾਰੀ ਮਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।