18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਏ . ਐੱਸ . ਗੁਜਰਾਲ ਸਮੇਤ ਹੋਰ ਨਵੇਂ ਅਹੁਦੇਦਾਰਾਂ ਨੇ ਚੁੱਕੀ ਸਹੁੰ

ਚੰਡੀਗੜ੍ਹ, 17 ਸਤੰਬਰ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ. ਬੀ.

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਬਾਰ ਰੂਮ ਵਿਖੇ ਸਹੁੰ ਚੁੱਕੇ ਹੋਏ ਪ੍ਰਧਾਨ ਏ.ਐੱਸ. ਗੁਜਰਾਲ ਨਾਲ ਹੋਰ ਸੀਨੀਅਰ ਵਕੀਲ। ਤਸਵੀਰ : ਕਮਲਜੀਤ ਸਿੰਘ 18-09-2026
ਚੰਡੀਗੜ੍ਹ, 17 ਸਤੰਬਰ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ) ਚੰਡੀਗੜ੍ਹ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਬਾਰ ਰੂਮ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਨਵੇਂ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ ਅਤੇ ਵਕੀਲ ਭਾਈਚਾਰੇ ਦੀ ਭਲਾਈ, ਬਾਰ ਦੀ ਏਕਤਾ ਅਤੇ ਪੇਸ਼ੇ ਦੀ ਮਰਿਆਦਾ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। 11 ਸਤੰਬਰ ਨੂੰ ਹੋਈਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਗਏ ਸਨ। ਅਧਿਕਾਰਤ ਨਤੀਜਿਆਂ ਅਨੁਸਾਰ ਐਡਵੋਕੇਟ ਏ.ਐੱਸ. ਗੁਜਰਾਲ ਨੇ 661 ਵੋਟਾਂ ਹਾਸਲ ਕਰਕੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਦਰਜ ਕੀਤੀ। ਅਭੈ ਜੋਸ਼ੀ 1,071 ਵੋਟਾਂ ਨਾਲ ਉਪ-ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਤੇਜਵਿੰਦਰ ਸਿੰਘ ਗਿੱਲ ਨੇ 1,147 ਵੋਟਾਂ ਹਾਸਲ ਕਰਕੇ ਸਕੱਤਰ ਦਾ ਅਹੁਦਾ ਜਿੱਤਿਆ, ਜਦਕਿ ਪੁਸ਼ਪਿੰਦਰ ਸਿੰਘ ਚੌਹਾਨ 836 ਵੋਟਾਂ ਨਾਲ ਸੰਯੁਕਤ ਸਕੱਤਰ ਚੁਣੇ ਗਏ। ਪ੍ਰਤੀਕ ਗਰਗ ਨੇ 1,043 ਵੋਟਾਂ ਹਾਸਲ ਕਰਕੇ ਖ਼ਜ਼ਾਨਚੀ ਦਾ ਅਹੁਦਾ ਸੰਭਾਲਿਆ। ਸਹੁੰ ਚੁੱਕ ਸਮਾਗਮ ਮੌਕੇ ਜੱਜ ਸਾਹਿਬਾਨਾਂ, ਸੀਨੀਅਰ ਵਕੀਲਾਂ, ਸਹਿਯੋਗੀਆਂ ਅਤੇ ਬਾਰ ਮੈਂਬਰਾਂ ਵਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਨਵੀਂ ਟੀਮ ਵਲੋਂ ਬਾਰ ਦੇ ਮੈਂਬਰਾਂ ਦੀ ਭਲਾਈ, ਬੁਨਿਆਦੀ ਢਾਂਚੇ ਵਿਚ ਸੁਧਾਰ, ਵਕੀਲਾਂ ਨਾਲ ਸਬੰਧਤ ਮਸਲਿਆਂ ਨੂੰ ਉਠਾਉਣ ਅਤੇ ਬਾਰ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਗਈ। ਦੱਸਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਵਕੀਲ ਭਾਈਚਾਰੇ ਵਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਅਤੇ ਏ.ਆਰ.ਓਜ਼ ਦੀ ਨਿਗਰਾਨੀ ਹੇਠ ਕਰਵਾਈ ਗਈ। ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਗਏ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ‘ਮਜ਼ਬੂਤ ਬਾਰ, ਮਜ਼ਬੂਤ ਨਿਆਂ ਪ੍ਰਣਾਲੀ’ ਦੇ ਉਦੇਸ਼ ਨਾਲ ਵਕੀਲ ਭਾਈਚਾਰੇ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਮਿਲਜੁਲ ਕੇ ਕੰਮ ਕਰਨਗੇ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਵਲੋਂ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਦੁਬਈ ਦੇ ਸੈਰ - ਸਪਾਟਾ ਖੇਤਰ ਨੇ ਫਰਵਰੀ ਤੋਂ ਬਾਅਦ ਸਭ ਤੋਂ ਵੱਧ ਸੈਲਾਨੀਆਂ ਦੀ ਗਿਣਤੀ ਦਰਜ ਕੀਤੀ - ਅਰੇਬੀਅਨ ਟ੍ਰੈਵਲ ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।